ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬਿੰਦਰ ਕੋਲੀਆਂਵਾਲ ਦਾ ਕਾਵਿ ਸੰਗ੍ਰਹਿ ”ਅਧੂਰਾ ਸਫ਼ਰ” ਲੋਕ ਅਰਪਣ 

Binder 4

ਇਟਲੀ — ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਰੀਗਲ ਰੈਸਟੋਰੈਂਟ ਬ੍ਰੇਸ਼ੀਆ ਵਿਖੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਬਿੰਦਰ ਕੋਲੀਆਂਵਾਲ ਦਾ ਕਾਵਿ ਸੰਗ੍ਰਹਿ ”ਅਧੂਰਾ ਸਫ਼ਰ” ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਜਿਹਨਾਂ ਵਿੱਚ ਬਿੰਦਰ ਕੋਲੀਆਂਵਾਲ ਨੇ ਆਪਣੇ ਇਸ ਕਾਵਿ ਸੰਗ੍ਰਹਿ ਬਾਰੇ ਜਾਣਕਾਰੀ ਦਿੱਤੀ। ਬਲਵਿੰਦਰ ਸਿੰਘ ਚਾਹਲ ਨੇ ਲੇਖਕ ਦੀਆਂ ਕਿਤਾਬ ਵਿਚਲੀਆਂ ਰਚਨਾਵਾਂ ਦਾ ਵੇਰਵਾ ਦਿੱਤਾ। ਰਾਜੂ ਹਠੂਰੀਆ ਅਤੇ ਰਾਣਾ ਅਠੌਲਾ ਨੇ ਲੇਖਕ ਦੀਆਂ ਪਿਛਲੀਆਂ ਕਿਤਾਬਾਂ ਅਤੇ ਆਉਣ ਵਾਲੀਆਂ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦਲਜਿੰਦਰ ਰਹਿਲ ਅਤੇ ਦਿਲਬਾਗ ਖਹਿਰਾ ਨੇ ਸਾਂਝੇ ਤੌਰ ‘ਤੇ ਸਾਰੀ ਕਾਰਵਾਈ ਨੂੰ ਬਾਖੂਬੀ ਨਿਭਾਇਆ। ਹੋਰ ਬੁਲਾਰਿਆਂ ਵਿੱਚ ਮਲਕੀਤ ਸਿੰਘ ਧਾਲੀਵਾਲ, ਭੁਪਿੰਦਰ ਸਿੰਘ, ਜਗਜੀਤ ਸਿੰਘ, ਪਰਗਟ ਸਿੰਘ, ਸਤਨਾਮ ਸਿੰਘ, ਸਿੱਕੀ ਝੱਜੀ ਪਿੰਡ ਵਾਲਾ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ, ਪਲਵਿੰਦਰ ਸਿੰਘ ਪਿੰਦਾ ਆਦਿ ਹਾਜ਼ਰ ਸਨ।

Install Punjabi Akhbar App

Install
×