ਪੰਜਾਬੀ ਸਾਹਿਤ ਸਭਾ ਵੱਲੋਂ ਕਵਿੱਤਰੀ ਰਾਜਵਿੰਦਰ ਕੌਰ ਰਾਜ ਸਨਮਾਨਿਤ

ਰਈਆ —ਪੰਜਾਬੀ ਸਾਹਿਤ ਸਭਾ ਬਕਾਲਾ ਸਾਹਿਬ (ਮਹਿਲਾ ਵਿੰਗ) ਵੱਲੋਂ ਮਾਂ ਬੋਲੀ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਕਵਿੱਤਰੀ ਰਾਜਵਿੰਦਰ ਕੌਰ ਰਾਜ ਨੂੰ ਉਸਦੇ ਜਨਮ ਦਿਨ ਮੋਕੇ `ਤੇ ਪੰਜਾਬੀ ਮਾਂ ਬੋਲੀ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਕਰੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸ਼ਾਇਰ ਮਲਵਿੰਦਰ, ਮੱਖਣ ਸਿੰਘ ਭੈਣੀਵਾਲਾ ਸਾਬਕਾ ਬੀ.ਈ.ਈ.ਓ, ਸਟੇਟ ਐਵਾਰਡੀ ਹਰਮੇਸ਼ ਕੌਰ ਜੋਧੇ ਅਤੇ ਮੈਡਮ ਰਾਜਿੰਦਰ ਕੌਰ ਬਾਠ ਸ਼ੁਸ਼ੋਭਿਤ ਹੋਏ । ਇਸ ਦੌਰਾਨ ਗਾਇਕ ਮੱਖਣ ਭੈਣੀਵਾਲਾ, ਗਾਇਕ ਸ਼ੰਮੀ ਖਾਨ ਅਤੇ ਗਾਇਕਾ ਕਿਰਨ ਰੰਧਾਵਾ ਨੇ ਗਾਇਕੀ ਦੇ ਜੌਹਰ ਦਿਖਾਏ । ਜਦਕਿ ਮਲਵਿੰਦਰ, ਸੁਰਿੰਦਰ ਖਿਲਚੀਆਂ, ਰਾਜਿੰਦਰ ਕੌਰ ਟਕਾਪੁਰ, ਅਮਨਪ੍ਰੀਤ ਸਿੰਘ, ਰਾਜਵਿੰਦਰ ਕੌਰ ਰਾਜ, ਮਨਪ੍ਰੀਤ ਕੌਰ ਮਨ, ਸਕੱਤਰ ਸਿੰਘ ਪੁਰੇਵਾਲ, ਰਾਜਿੰਦਰ ਕੌਰ ਬਾਠ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।

Install Punjabi Akhbar App

Install
×