ਪ੍ਰਧਾਨ ਮੰਤਰੀ ਅੱਜ ਕਰ ਰਹੇ 108.5 ਮਿਲੀਅਨ ਡਾਲਰਾਂ ਦੇ ਡਿਫੈਂਸ ਇੰਡਸਟ੍ਰੀ ਪਲਾਨ ਦੀ ਘੋਸ਼ਣਾ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅੱਜ ਆਪਣੇ ਪਰਥ ਵਾਲੇ ਦੌਰੇ ਤੇ ਹਨ ਅਤੇ ਇਸ ਦੌਰਾਨ ਉਹ ਰੱਖਿਆ ਵਿਭਾਗਾਂ ਨਾਲ ਸਬੰਧਤ ਉਦਿਯੋਗਾਂ ਦੇ ਵਾਸਤੇ 108.5 ਮਿਲੀਅਨ ਡਾਲਰਾਂ ਦੇ ਪਲਾਨ ਦਾ ਐਲਾਨ ਕਰਨਗੇ। ਇਸ ਦੇ ਤਹਿਤ 1,500 ਕਾਮਿਆਂ ਨੂੰ ਦੇਸ਼ ਦੇ ਡਿਫੈਂਸ ਉਦਿਯੋਗ ਵਿੱਚ ਬਾਕਾਇਦਾ ਸਿਖਲਾਈ ਅਤੇ ਮਾਨਤਾ ਦੇ ਕੇ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਆਪਣਾ ਭਵਿੱਖ ਉਕਤ ਖੇਤਰ ਵਿੱਚ ਉੱਜਲਾ ਬਣਾਉਣ ਲਈ ਪ੍ਰੇਰਿਆ ਜਾਵੇਗਾ।
ਵੈਸੇ ਹਾਲ ਦੀ ਘੜੀ ਇਹ ਚੋਣ ਵਾਅਦਾ ਹੀ ਹੈ। ਪ੍ਰਧਾਨ ਮੰਤਰੀ ਦੇ ਪਲਾਨ ਮੁਤਾਬਿਕ, ਦੇਸ਼ ਦੇ 14 ਖੇਤਰਾਂ ਵਿੱਚੋਂ ਉਕਤ ਕਾਮਿਆਂ ਨੂੰ ਚੁਣਿਆ ਜਾਵੇਗਾ ਅਤੇ ਇਹ ਕਾਮੇ ਉਹ ਸਕੂਲੀ ਵਿਦਿਆਰਥੀ ਹੋਣਗੇ ਜੋ ਕਿ ਆਪਣੇ ਸਕੂਲ ਵਿਚੋਂ ਨਿਕਲਦਿਆਂ ਹੀ ਉਕਤ ਡਿਫੈਂਸ ਉਦਿਯੋਗਿਕ ਸਿਖਲਾਈਆਂ ਪ੍ਰਾਪਤ ਕਰਨਗੇ। ਅਜਿਹੇ ਵਿਅਿਦਾਰਥੀਆਂ ਨੂੰ ਸਿਖਲਾਈ ਅਤੇ ਮਾਨਤਾ ਉਨ੍ਹਾਂ ਨੂੰ ਸਰਟੀਫਿਕੇਟ III ਦੇ ਕੇ ਦਿੱਤੀ ਜਾਵੇਗੀ ਅਤੇ ਇਸ ਸਰਟੀਫਿਕੇਟ ਦੇ ਮਿਲਣ ਤੋਂ ਬਾਅਦ ਉਹ ਡਿਫੈਂਸ ਉਦਿਯੋਗਾਂ ਦਾ ਹਿੱਸਾ ਬਣ ਜਾਣਗੇ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ, ਦੋਬਾਰਾ ਚੁਣੇ ਜਾਣ ਤੇ ਉਹ ਅਗਲੇ 10 ਸਾਲਾਂ ਵਾਸਤੇ ਦੇਸ਼ ਦੀ ਡਿਫੈਂਸ ਖੇਤਰ ਲਈ 270 ਮਿਲੀਅਨ ਡਾਲਰਾਂ ਦਾ ਹੋਰ ਵੀ ਵਾਧੂ ਪਲਾਨ ਦੇਣਗੇ ਜਿਸ ਨੂੰ ਕਿ ਉਕਤ ਸ਼ਾਮਿਲ ਹੋ ਰਹੇ ਕਾਮਿਆਂ ਅਤੇ ਭਵਿੱਖ ਦੇ ਆਉਣ ਵਾਲੇ ਨਵੇਂ ਕਾਮਿਆਂ ਦੇ ਸੁਨਹਿਰੀ ਭਵਿੱਖ ਅਤੇ ਭਲਾਈ ਦੇ ਕੰਮਾਂ ਆਦਿ ਵਾਸਤੇ ਖਰਚ ਕੀਤਾ ਜਾਵੇਗਾ।

Install Punjabi Akhbar App

Install
×