ਉਤਰੀ ਸਿਡਨੀ ਅਤੇ ਪੈਰਾਮਾਟਾ ਦੀਆਂ ਸੀਟਾਂ -ਮੋਰੀਸਨ ਸਰਕਾਰ ਲਈ ਭਾਰੂ…..?

ਕੀ ਕਿਹਾ ਪ੍ਰਧਾਨ ਮੰਤਰੀ ਨੇ….?

ਚੋਣ ਪ੍ਰਚਾਰ ਜਾਰੀ ਹੈ ਅਤੇ ਚੋਣਾਂ ਦੀ ਜਿੱਤ ਦੇ ਦਾਅਵੇਦਾਰ ਸਭ ਨੇਤਾ ਸਮੇਤ, ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।
ਉਤਰੀ ਸਿਡਨੀ ਜਾਂ ਵੈਂਟਵਰਥ ਦੀ ਸੀਟ ਪ੍ਰਧਾਨ ਮੰਤਰੀ ਵਾਸਤੇ ਕਾਫੀ ਮੁਸ਼ਕਿਲ ਦਿਖਾਈ ਦੇ ਰਹੀ ਹੈ ਕਿਉਂਕਿ ਇਨ੍ਹਾਂ ਸੀਟਾਂ ਉਪਰ ਪ੍ਰਧਾਨ ਮੰਤਰੀ ਦਾ ਕਾਫੀ ਵਿਰੋਧ ਅਤੇ ਘਿਰਾਉ ਵੀ ਦੇਖਣ ਨੂੰ ਮਿਲ ਰਿਹਾ ਹੈ।
ਪੈਰਾਮਾਟਾ ਵਿੱਚ ਜਿੱਥੇ ਕਿ ਪਹਿਲਾਂ ਲੇਬਰ ਪਾਰਟੀ ਕਾਬਜ਼ ਸੀ, ਹੁਣ ਲਿਬਰਲ ਪਾਰਟੀ ਵਾਲੇ ਇਸ ਸੀਟ ਉਪਰ ਕਬਜ਼ਾ ਕਰਨ ਦੇ ਸੁਫ਼ਨੇ ਦੇਖ ਰਹੇ ਹਨ।
ਪਹਿਲਾਂ ਤਾਂ ਦੋਨੋਂ ਸੀਟਾਂ ਹੀ ਲਿਬਰਲ ਪਾਰਟੀ ਵਾਸਤੇ ਸੁਰੱਖਿਅਤ ਦਿਖਾਈ ਦਿੰਦੀਆਂ ਸਨ ਪਰੰਤੂ ਇਨ੍ਹਾਂ ਸੀਟਾਂ ਉਪਰ ਜਿਸ ਤਰ੍ਹਾਂ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹੋ ਲੱਗਦਾ ਹੈ ਇੱਥੇ ਆਜ਼ਾਦ ਉਮੀਦਵਾਰਾਂ ਦਾ ਬੋਲ ਬਾਲਾ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਇਸ ਬਾਬਤ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਇਨ੍ਹਾਂ ਸੀਟਾਂ ਉਪਰ ਕਾਫੀ ਉਥਲ ਪੁਥਲ ਦਾ ਦੌਰ ਹੈ ਅਤੇ ਮੁਕਾਬਲਾ ਲਿਬਰਲ, ਲੇਬਰ ਅਤੇ ਨੈਸ਼ਨਲ ਪਾਰਟੀ ਦੇ ਦਰਮਿਆਨ ਹੀ ਹੈ। ਬਾਕੀ ਉਨ੍ਹਾਂ ਨੇ ਜਨਤਾ ਉਪਰ ਫੈਸਲਾ ਛੱਡਦਿਆਂ ਕਿਹਾ ਕਿ ਜੋ ਜਨਤਾ ਨੂੰ ਮਨਜ਼ੂਰ ਹੋਵੇਗਾ, ਉਹ ਉਸ ਨੂੰ ਕਬੂਲ ਕਰਨਗੇ।

Install Punjabi Akhbar App

Install
×