ਪ੍ਰਧਾਨ ਮੰਤਰੀ ਵੱਲੋਂ ਆਸਟ੍ਰੇਲੀਆ ਦੇ ਲਾਕਡਾਊਨ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਐਸਟ੍ਰੇਜ਼ੈਨੇਕਾ ਦੀ ਦੂਸਰੀ ਡੋਜ਼ ਦਾ ਸਮਾਂ ਘਟਾਉਣ ਦੀ ਅਪੀਲ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਆਸਟ੍ਰੇਲੀਆ ਦੇ ਲਾਕਡਾਊਨ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਐਸਟ੍ਰੇਜ਼ੈਨੇਕਾ ਦੀ ਦੂਸਰੀ ਡੋਜ਼ ਦਾ ਸਮਾਂ ਘਟਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੀ ਦੂਸਰੀ ਡੋਜ਼ 8 ਹਫ਼ਤਿਆਂ ਦੇ ਵਿੱਚ ਵਿੱਚ ਹੀ ਲੈਣ ਤਾਂ ਜੋ ਇਨ੍ਹਾਂ ਖੇਤਰਾਂ ਅੰਦਰ ਕਰੋਨਾ ਦੇ ਕਹਿਰ ਤੋਂ ਬਚਿਆ ਜਾ ਸਕੇ। ਵੈਸੇ ਹਾਲ ਦੀ ਘੜੀ ਸਮੁੱਚੇ ਆਸਟ੍ਰੇਲੀਆ ਵਿੱਚ ਹੀ ਐਸਟ੍ਰੇਜ਼ੈਨੇਕਾ ਦੀ ਪਹਿਲੀ ਅਤੇ ਦੂਸਰੀ ਡੋਜ਼ ਵਿਚਾਲੇ 12 ਹਫ਼ਤਿਆਂ ਦੀ ਵਿੱਥ ਪਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਿਡਨੀ ਵਿਚਲੇ ਅਜਿਹੇ ਖੇਤਰਾਂ ਵਿੱਚ ਅਤੇ ਖਾਸ ਕਰਕੇ ਤਿੰਨ ਕਾਂਸਲਾਂ ਵਿੱਚ 70ਵਿਆਂ ਸਾਲਾਂ ਦੇ ਅੱਧੇ ਤੋਂ ਜ਼ਿਆਦਾ ਵਿਅਕਤੀ ਆਪਣੀ ਪਹਿਲੀ ਡੋਜ਼ ਲੈ ਚੁਕੇ ਹਨ ਅਤੇ ਹੁਣ 300,000 ਐਸਟ੍ਰੇਜ਼ੈਨੇਕਾ ਦੀਆਂ ਵਾਧੂ ਡੋਜ਼ਾਂ ਨਿਊ ਸਾਊਥ ਵੇਲਜ਼ ਦੇ 60ਵਿਆਂ ਸਾਲਾਂ ਤੋਂ ਉਪਰ ਦੇ ਲੋਕਾਂ ਨੂੰ ਮਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਫਾਈਜ਼ਰ ਵੈਕਸੀਨ ਵੀ ਸ਼ਾਮਿਲ ਹੈ।

Welcome to Punjabi Akhbar

Install Punjabi Akhbar
×
Enable Notifications    OK No thanks