ਜਹਾਜ਼ਾਂ ਦੀ ਕਮੀ ਨਹੀਂ ਸਗੋਂ ਯਾਤਰੀਆਂ ਦੀ ਸੰਖਿਆ ਸੀਮਿਤ ਹੋਣ ਕਾਰਨ ਆਸਟ੍ਰੇਲੀਆਈਆਂ ਦੀ ਵਾਪਸੀ ਸੰਭਵ ਨਹੀਂ -ਪ੍ਰਧਾਨ ਮੰਤਰੀ

(ਐਸ.ਬੀ.ਐਸ.) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਫੌਰੀ ਤੌਰ ਤੇ ਏਅਰ ਫੋਰਸ ਦੇ ਜਹਾਜ਼ਾਂ ਰਾਹੀਂ ਬਾਹਰਲੇ ਮੁਲਕਾਂ ਵਿੱਚ ਫਸੇ ਹੋਏ 27,000 ਤੋਂ ਵੀ ਜ਼ਿਆਦਾ ਆਸਟ੍ਰੇਲੀਆਈ ਨਾਗਰਿਕਾਂ ਦੀ ਦੇਸ਼ ਵਾਪਸੀ ਲਈ ਇਨਕਾਰ ਕਰ ਦਿੱਤਾ ਹੈ। ਜਿਸ ਤਰ੍ਹਾਂ ਆਸਟ੍ਰੇਲੀਆ ਅੰਦਰ ਹਰ ਹਫਤੇ ਸਿਰਫ 4,000 ਯਾਤਰੀਆਂ ਨੂੰ ਹੀ ਵਾਪਸੀ ਦੀ ਆਗਿਆ ਮਿਲ ਰਹੀ ਹੈ ਤਾਂ ਇਸ ਨਾਲ ਤਾਂ ਹਾਲੇ ਵੀ ਬਹੁਤ ਸਮਾਂ ਲੱਗ ਜਾਵੇਗਾ ਸਾਰਿਆਂ ਨੂੰ ਘਰ ਪਰਤਣ ਵਾਸਤੇ। ਪ੍ਰਧਾਨ ਮੰਤਰੀ ਨੇ ਰਾਜਾਂ ਦੀਆਂ ਸਰਕਾਰਾਂ ਦੇ ਮੁਖੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਯਾਤਰੀਆਂ ਦੀ ਸੰਖਿਆ ਵਾਲੀ ਸੰਖਿਆ ਨੂੰ 2,000 ਤੱਕ ਹੋਰ ਵਧਾ ਲਿਆ ਜਾਵੇ ਅਤੇ ਕਈ ਰਾਜਾਂ ਦੇ ਮੁਖੀਆਂ ਨੇ ਇਸ ਵਿੱਚ ਸਹਿਮਤੀ ਵੀ ਪ੍ਰਗਟਾਈ ਹੈ। ਪਰੰਤੂ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਕੁਈਜ਼ਲੈਂਡ ਦੀਆਂ ਸਰਕਾਰਾਂ ਨੇ ਇਹ ਗਿਣਤੀ ਸਿਰਫ 500 ਵਿਅਕਤੀਆਂ ਤੱਕ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਲੇਬਰ ਪਾਰਟੀ ਨੇ ਤਾਂ ਪ੍ਰਧਾਨ ਮੰਤਰੀ ਨੂੰ ਸਰਕਾਰੀ ਜੈਟਾਂ ਰਾਹੀਂ ਵੀ ਇਹ ਸੇਵਾ ਨਿਭਾਉਣ ਲਈ ਕਿਹਾ ਸੀ ਪਰੰਤੂ ਪ੍ਰਧਾਨ ਮੰਤਰੀ ਨੇ ਹਾਲ ਦੀ ਘੜੀ ਇਸ ਤੋਂ ਇਨਕਾਰ ਕਰ ਦਿੱਤਾ ਹੈ। ਇਸ ਵਾਸਤੇ ਉਨ੍ਹਾਂ ਇਹ ਵੀ ਕਿਹਾ ਕਿ ਜਹਾਜ਼ਾਂ ਦੀ ਕਮੀ ਨਹੀਂ ਸਗੋਂ ਯਾਤਰੀਆਂ ਦੀ ਸੰਖਿਆ 4,000 ਤੱਕ ਸੀਮਿਤ ਹੋਣ ਕਾਰਨ ਇਸ ਦੇਰੀ ਦੀ ਮਾਰ ਨੂੰ ਝੱਲਣਾ ਪੈ ਰਿਹਾ ਹੈ।

Install Punjabi Akhbar App

Install
×