ਚੋਣ ਦੰਗਲ 2022 -ਪ੍ਰਧਾਨ ਮੰਤਰੀ ਦੇ ਚੋਣ ਵਾਅਦੇ ਹੁਣ ਖੇਤਰੀ ਅਖ਼ਬਾਰਾਂ ਅਤੇ ਪ੍ਰਿੰਟ ਮੀਡੀਆ ਲਈ

ਨੋਰਸਕੇ ਸਕਾਜਿਜ਼ ਬੌਆਇਰ ਮਿਲ ਲਈ 2 ਮਿਲੀਅਨ ਡਾਲਰਾਂ ਦਾ ਐਲਾਨ

ਪ੍ਰਧਾਨ ਮੰਤਰੀ ਸਕਾਟ ਨੇ ਆਪਣੇ ਇਸ ਵਾਰੀ ਦੇ ਚੋਣ ਮੁਹਿੰਮ ਵਿੱਚ ਹੁਣ ਆਪਣਾ ਧਿਆਨ ਖੇਤਰੀ ਪ੍ਰਿੰਟ ਮੀਡੀਆ ਵੱਲ ਲਿਆਂਦਾ ਹੈ ਅਤੇ ਵਾਅਦਾ ਕੀਤਾ ਹੈ ਕਿ ਚੋਣਾਂ ਜਿੱਤਣ ਤੇ ਉਨ੍ਹਾਂ ਦੀ ਪਾਰਟੀ, ਖੇਤਰੀ ਅਖ਼ਬਾਰਾਂ ਅਤੇ ਹੋਰ ਪ੍ਰਿੰਟ ਮੀਡੀਆ ਲਈ 10 ਮਿਲੀਅਨ ਡਾਲਰਾਂ ਦਾ ਐਲਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦੁਆਰਾ ਦਿੱਤੀ ਜਾਣ ਵਾਲੀ ਮਾਲ਼ੀ ਮਦਦ ਨਾਲ ਅਖ਼ਬਾਰਾਂ ਅਤੇ ਹੋਰ ਪ੍ਰਿੰਟ ਮੀਡੀਆ ਨੂੰ ਕਾਫੀ ਹੱਦ ਤੱਕ ਵਧੀਆਂ ਹੋਈਆਂ ਕੀਮਤਾਂ ਆਦਿ ਨੂੰ ਠੱਲ੍ਹ ਪਾਉਣ ਵਿੱਚ ਸਿੱਧੇ ਤੌਰ ਤੇ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤਰੀ ਪ੍ਰਿੰਟ ਮੀਡੀਆ, ਸਥਾਨਕ ਲੋਕਾਂ ਦੀ ਜਾਨ ਹੁੰਦਾ ਹੈ ਅਤੇ ਜਿੱਥੇ ਇਹ ਮਹੱਤਵਪੂਰਨ ਜਾਣਕਾਰੀ ਆਦਿ ਪ੍ਰਦਾਨ ਕਰਦਾ ਹੈ, ਉਥੇ ਹੀ ਹਜ਼ਾਰਾਂ ਲੋਕਾਂ ਦੇ ਰੌਜ਼ਗਾਰ ਦਾ ਸਾਧਨ ਵੀ ਹੁੰਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਬੀਤੇ ਸਾਲਾਂ ਵਿੱਚ ਵੀ ਆਰਥਿਕਤਾ ਨੂੰ ਸਹੀ ਲੀਹਾਂ ਉਪਰ ਲਿਆਉਣ ਅਤੇ ਰੱਖਣ ਵਿੱਚ ਕਾਫੀ ਸਾਰਥਕ ਕੰਮ ਕੀਤੇ ਹਨ ਅਤੇ ਅਸੀਂ ਭਵਿੱਖ ਵਿੱਚ ਇਹ ਕੰਮ ਕਰਦੇ ਵੀ ਰਹਾਂਗੇ ਪਰੰਤੂ ਲੇਬਰ ਪਾਰਟੀ ਵਾਲਿਆਂ ਕੋਲ ਮਹਿਜ਼ ਗੱਲਾਂ ਹੀ ਹਨ ਅਤੇ ਕੋਈ ਅਜਿਹਾ ਪਲਾਨ ਹੈ ਹੀ ਨਹੀਂ ਹੈ ਜਿਸਨੂੰ ਕਿ ਉਹ ਜਨਤਕ ਤੌਰ ਤੇ ਸਾਹਮਣੇ ਰੱਖ ਕੇ ਦਿਖਾ ਸਕਣ।
ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਆਦਿ ਲਈ ਵਰਤਿਆ ਜਾਣ ਵਾਲਾ ਕਾਗਜ਼ ਜੋ ਕਿ ਇਸ ਸਮੇਂ ਨੋਰਸਕੇ ਸਕਾਜਿਜ਼ ਬੌਆਇਰ ਮਿਲ ਵਿੱਚ ਬਣਦਾ ਹੈ ਅਤੇ ਇਸ ਮਿਲ ਦਾ ਬਾਇਲਰ ਕੋਲੇ ਨਾਲ ਚਲਦਾ ਹੈ। ਇਸ ਨੂੰ ਬਦਲ ਕੇ ਨਵੀਆਂ ਤਕਨੀਕਾਂ ਆਦਿ ਨਾਲ ਚਲਾਉਣ ਵਾਸਤੇ 2 ਮਿਲੀਅਨ ਡਾਲਰਾਂ ਦਾ ਬਜਟ ਮੁਹੱਈਆ ਕਰਵਾਏਗੀ।

Install Punjabi Akhbar App

Install
×