ਹੋਮ ਬਿਲਡਰ ਸਕੀਮਾਂ ਦੇ ਰਹੀਆਂ ਲੋਕਾਂ ਨੂੰ ਰੌਜ਼ਗਾਰ -ਦੀ ਮਿਆਦ ਮਾਰਚ ਤੱਕ ਵਧਾਈ -ਪ੍ਰਧਾਨ ਮੰਤਰੀ ਸਕਾਟ ਮੋਰੀਸਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਅਜਿਹ ਐਲਾਨਨਾਮੇ ਰਾਹੀਂ ਦੱਸਿਆ ਹੋਮ ਬਿਲਡਰ ਸਕੀਮਾਂ ਦੇ ਤਹਿਤ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦੀ ਮਿਆਦ ਹੁਣ ਮਾਰਚ ਤੱਕ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਰੌਜ਼ਗਾਰ ਮਿਲ ਰਿਹਾ ਹੈ ਅਤੇ ਉਸਾਰੀਆਂ ਦਾ ਕੰਮ ਵੀ ਚਲ ਰਿਹਾ ਹੈ ਅਤੇ ਹੁਣ ਵਿੱਚ ਤਿੰਨ ਮਹੀਨੇ ਦੇ ਵਾਧੇ ਨਾਲ ਘੱਟੋ ਘੱਟ 15,000 ਘਰਾਂ ਦੀ ਮੁਰੰਮਤ ਆਦਿ ਦਾ ਕੰਮ ਪੂਰਿਆ ਜਾਣਾ ਹੈ ਅਤੇ ਸੈਂਕੜੇ ਲੋਕਾਂ ਨੂੰ ਰੌਜ਼ਗਾਰ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਇਹ ਇਜ਼ਾਫ਼ਾ ਪਹਿਲਾਂ ਤੋਂ ਮਿੱਥੇ ਗਏ ਟੀਚੇ ਜਿਸ ਵਿੱਚ ਕਿ 27,000 ਘਰਾਂ ਦੀ ਮੁਰੰਮਤ ਆਦਿ ਦਾ ਪ੍ਰਾਵਧਾਨ ਹੈ -ਤੋਂ ਵਾਧੂ ਹੈ। ਸਬੰਧਤ ਵਿਭਾਗ ਦੇ ਮੰਤਰੀ ਮਾਈਕਲ ਸੂਕਰ ਦਾ ਕਹਿਣਾ ਹੈ ਕਿ ਗ੍ਰਾਂਟਾਂ ਨੂੰ 25,000 ਡਾਲਰ ਤੋਂ ਘਟਾ ਕੇ ਹੁਣ 15,000 ਡਾਲਰ ਕੀਤਾ ਜਾ ਰਿਹਾ ਹੈ ਪਰੰਤੂ ਨਵੀਆਂ ਇਮਾਰਤਾਂ ਦੀ ਕੁੱਲ ਕੀਮਤ ਜੋ ਕਿ ਨਿਊ ਸਾਊਥ ਵੇਲਜ਼ ਅੰਦਰ ਹੁਣ 750,000 ਡਾਲਰ ਤੋਂ 950,000 ਕਰ ਦਿੱਤੀ ਗਈ ਹੈ ਅਤੇ ਵਿਕਟੋਰੀਆ ਵਿੱਚ ਅਜਿਹੀਆਂ ਕੀਮਤਾਂ ਹੁਣ 750,000 ਤੋਂ 850,000 ਹੋ ਗਈਆਂ ਹਨ। ਲੇਬਰ ਪਾਰਟੀ ਦੇ ਸਬੰਧਤ ਵਿਭਾਗਾਂ ਦੇ ਬੁਲਾਰੇ ਦਾ ਇਸਤੋਂ ਉਲਟ ਮੰਨਣਾ ਹੈ ਕਿ ਅਜਿਹੇ ਬਦਲਾਅ ਨਾਲ ਥੋੜ੍ਹੀ ਮਦਦ ਜ਼ਰੂਰ ਮਿਲੇਗੀ ਪਰੰਤੂ ਜੋ ਹਾਲ ਇਸ ਸਮੇਂ ਉਸਾਰੀ ਉਦਯੋਗ ਦਾ ਹੋ ਰਿਹਾ ਹੈ -ਉਸ ਨੂੰ ਡੁੱਬਣ ਤੋਂ ਕੋਈ ਵੀ ਨਹੀਂ ਬਚਾ ਸਕਦਾ। ਉਨ੍ਹਾਂ ਕਿਹਾ ਕਿ ਬੀਤੇ ਸਾਲ ਤਾਂ 170,000 ਅਜਿਹੀਆਂ ਸਕੀਮਾਂ ਅਧੀਨ ਘਰ ਬਣਾਏ ਗਏ ਸਨ ਅਤੇ ਇਸ ਸਾਲ ਇਨ੍ਹਾਂ ਦੀ ਗਿਣਤੀ ਘਟਾ ਕੇ 150,000 ਕਰ ਦਿੱਤੀ ਗਈ ਹੈ ਅਤੇ ਖ਼ਜ਼ਾਨਾ ਮੰਤਰਾਲੇ ਦਾ ਮੰਨਣਾ ਹੈ ਕਿ 140,000 ਘਰ ਹੀ ਬਣਾਏ ਜਾਣਗੇ -ਇਸ ਵਾਸਤੇ ਸਥਿਤੀਆਂ ਸ਼ੱਕੀ ਹਨ।

Install Punjabi Akhbar App

Install
×