ਆਸਟ੍ਰੇਲੀਆਈ ਸਾਹਮਣਾ ਕਰ ਰਹੇ ਹਨ ਭਾਰੀ ਆਰਥਿਕ ਚੁਣੌਤੀਆਂ ਦਾ -ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਮੰਨਦਿਆਂ ਕਿਹਾ ਕਿ ਆਸਟ੍ਰੇੇਲੀਆਈ ਲੋਕ, ਭਾਰੀ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਪਰੰਤੂ ਇਹ ਸਥਿਤੀ ਤਾਂ ਦੂਸਰੀ ਸੰਸਾਰ ਜੰਗ ਤੋਂ ਬਾਅਦ ਦੀ ਹੀ ਸ਼ੁਰੂ ਹੋਈ ਹੈ ਜਦੋਂ ਸਮੁੱਚਾ ਸੰਸਾਰ ਹੀ ਭਾਰੀ ਸੰਕਟ ਵਿੱਚੋਂ ਗੁਜ਼ਰਿਆ ਸੀ।
ਉਨ੍ਹਾਂ ਕਿਹਾ, ”ਹਾਲਾਤ ਹੁਣ ਵੀ ਉਹੋ ਜਿਹੇ ਹੀ ਹਨ। ਹੁਣ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੋਇਆ ਹੈ ਤਾਂ ਸਥਿਤੀਆਂ ਬਦਤਰ ਹੋਈ ਜਾਂਦੀਆਂ ਹਨ। ਅਸੀਂ ਅਜਿਹੇ ਦਬਾਅ ਕਈ ਵਾਰੀ ਝੇਲ ਚੁਕੇ ਹਾਂ ਅਤੇ ਹੁਣ ਵੀ ਝੇਲ ਰਹੇ ਹਾਂ।
ਬੇਸ਼ੱਕ ਆਸਟ੍ਰੇਲੀਆਈ ਲੋਕਾਂ ਉਪਰ ਇਨ੍ਹਾਂ ਆਰਥਿਕ ਸਥਿਤੀਆਂ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਪੂਰਾ ਅਸਰ ਪੈ ਰਿਹਾ ਹੈ, ਪਰੰਤੂ ਆਸਟ੍ਰੇਲੀਆਈ ਇਸ ਸੱਚਾਈ ਨੂੰ ਪੂਰੀ ਤਰ੍ਹਾਂ ਜਾਣਦੇ ਹਨ ਅਤੇ ਇਹ ਵੀ ਜਾਣਦੇ ਹਨ ਕਿ ਫੈਡਰਲ ਸਰਕਾਰ ਨੇ ਅਰਥ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਰੱਖਿਆ ਹੋਇਆ ਹੈ ਅਤੇ ਕਾਫੀ ਹੱਦ ਤੱਕ ਮਹਿੰਗਾਈ ਦੀ ਦਰ ਨੂੰ ਵੀ ਕਾਬੂ ਪਾਇਆ ਹੋਇਆ ਹੈ। ਅਸੀਂ ਜਲਦੀ ਹੀ ਸਾਰੀਆਂ ਸਮੱਸਿਆਵਾਂ ਉਪਰ ਕਾਬੂ ਪਾ ਲਵਾਂਗੇ।”

Install Punjabi Akhbar App

Install
×