ਨੋਬਲ ਪੁਰਸਕਾਰ ਵਿਜੇਤਾਵਾਂ ਅਤੇ ਪ੍ਰਧਾਨ ਮੰਤਰੀ ਅਰਨਾਂ ਸੂਲਬਰਗ ਨੇ ਕੀਤਾ ਪ੍ਰੈਸ ਨੂੰ ਸੰਬੋਧਨ

SAMSUNG CAMERA PICTURES

ਨੋਬਲ ਪੁਰਸਕਾਰ ਸਮਾਰੋਹ ਤੋਂ ਬਾਅਦ ਅੱਜ ਦੋਵਾਂ ਪੁਰਸਕਾਰ ਵਿਜੇਤਾਵਾਂ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਅਰਨਾਂ ਸੂਲਬੁਰਗ ਨੇ ਆਪਣੇ ਪ੍ਰਧਾਨ ਮੰਤਰੀ ਦਫਤਰ ਵਿੱਚ ਪੂਰੀ ਦੁਨੀਆਂ ਦੀ ਪ੍ਰੈਸ ਨੂੰ ਸੰਬੋਧਿਤ ਕੀਤਾ। ਭਾਰਤੀ ਸਮੇਂ ਅਨੁਸਾਰ ਤਕਰੀਬਨ ਸਾਢੇ ਤਿੰਨ ਵਜੇ ਪ੍ਰਧਾਨ ਮੰਤਰੀ ਅਰਨਾਂ ਸੂਲਬੁਰਗ ਨੇ ਦੋਵਾਂ ਨੋਬਲ ਪੁਰਸਕਾਰ ਵਿਜੇਤਾਵਾਂ ਸ੍ਰੀ ਕੈਲਾਸ ਸਤਿਆਰਥੀ ਅਤੇ ਮਲਾਲਾ  ਯੂਸਫਾਜਈ  ਨੂੰ ਆਪਣੇ ਦਫਤਰ ਵਿਖੇ ਜੀ ਆਇਆਂ ਕਿਹਾ।ਇਸ ਤੋਂ
ਬਾਅਦ ਉਹ ਸਿੱਧੇ ਪੂਰੀ ਸਕਿਊਰਟੀ ਨਾਲ ਅੰਦਰ ਪ੍ਰੈਸ ਨੂੰ ਸੰਬੋਧਤ ਕਰਨ ਲਈ ਚਲੇ ਗਏ। ਪ੍ਰਧਾਨ ਮੰਤਰੀ ਅਰਨਾਂ ਸੂਲਬਰਗ ਨੇ ਆਪਣੇ ਭਾਸਣ ਦੌਰਾਨ ਕਿਹਾ ਕਿ ਨਾਰਵੇ ਇਹਨਾਂ ਦੌਵਾਂ ਪੁਰਸਕਾਰ ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਏ ਮਾਣ ਮਹਿਸੂਸ ਕਰਦਾ ਹੈ ਅਤੇ ਇਸ ਦੇ ਨਾਲ ਹੀ ਨਾਰਵੇ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਾਜੀਨਤਕ ਸਮਾਜਿਕ ਵਾਪਾਰਿਕ ਰਿਸਤਿਆਂ ਵਿੱਚ ਮਜਬੂਤੀ ਆਈ ਹੈ। ਉਹਨਾਂ ਕਿਹਾ ਕਿ ਉਹਨਾਂ ਕੋਲ ਮਲਾਲਾ ਯੂਸਫਈ ਦੀ ਤਰੀਫ ਲਈ ਸਬਦ ਨਹੀ ਹਨ ਕਿ ਉਹਨਾਂ ਨੇ ਇੰਨੀ  ਛੋਟੀ ਉਮਰ ਵਿੱਚ ਇੰਨੀ ਵੱਡੀ ਪ੍ਰਪਤੀ ਹਾਸਿਲ ਕੀਤੀ ਹੈ । ਕੈਲਾਸ ਸਤਿਆਰਥੀ ਜੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਉਹ ਭਾਰਤ ਦਾ ਹੀ ਨਹੀ ਪੂਰੀ ਦੁਨੀਆਂ ਦਾ ਗੌਰਵ ਹਨ ,ਉਹਨਾਂ ਨੇ ਆਪਣੀ ਜਿੰਦਗੀ ਦਾ ਅੱਧੇ ਤੋਂ ਜਿਆਦਾ ਹਿੱਸਾ ਬਾਲ ਅਧਿਕਾਰਾਂ ਦੀ ਲੜਾਈ ਲੇਖੇ ਲਾ ਦਿੱਤਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਲਈ ਪੂਰੀ ਸਿੱਦਤ ਨਾਲ ਤਿਆਰ ਹਨ। ਇਸ ਤੋਂ ਬਾਅਦ ਦੋਵਾਂ ਵਿਜੇਤਾਵਾਂ ਨੇ ਆਪਣੇ ਭਾਸਣ ਵਿੱਚ ਆਪਣੇ ਸਘੰਰਸ ਬਾਰੇ ਵਿਸਥਾਰ ਨਾਲ ਦੱਸਿਆ ।ਪ੍ਰੈਸ ਵੱਲੋ ਸ੍ਰੀ  ਕੈਲਾਸ ਸੱਤਿਆਰਥੀ ਜੀ ਨੂੰ ਕੀਤੇ ਗਏ ਸਵਾਲ ਕਿ ਉਹਨਾਂ ਨੂੰ ਭਾਰਤ ਵਿੱਚ ਹਾਲੇ ਤੱਕ ਇਸ ਤਰਾਂ ਦੇ ਕਿਸੇ ਵੀ ਪੁਰਸਕਾਰ ਨਾਲ ਨਹੀ ਨਿਵਾਜਿਆ ਗਿਆ ਕੀ ਉਹ ਇਸ ਬਾਰੇ ਕੀ ਕਹਿਣਾਂ ਚਹੁੰਦੇ ਹਨ ਤਾਂ ਉਹਨਾਂ ਕਿਹਾ ਕਿ ਜੋ ਸਘੰਰਸ ਉਹ ਕਰ ਰਹੇ ਹਨ ਉਸ ਉੱਪਰ ਜਿਆਦਾ ਧਿਆਨ ਦੇ ਰਹੇ ਹਨ। ਉਹਨਾਂ ਨੇ ਪੁਰੀ ਦੁਨੀਆਂ ਨੂੰ ਇਸ ਤਰਾਂ ਦੇ ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਲਈ ਜੁੜਨ ਲਈ ਕਿਹਾ।  ਮਲਾਲਾ  ਯੂਸਫਾਜਈ   ਨੂੰ ਸਵਾਲ ਕੀਤਾ ਗਿਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਬਣਨ ਦੀ  ਇੱਛਾ ਰੱਖਦੇ ਹਨ ,ਤਾਂ ਕਿ ਉਹ ਆਪਣੇ ਇਸ ਕੰਮ ਲਈ ਹੋਰ ਵੀ ਵਚਨਵੱਧ ਹੋ ਜਾਣਗੇ ਤਾਂ ਜਵਾਬ ਵਿੱਚ ਉਹਨਾਂ ਕਿਹਾ ਕਿ ਹਾਲੇ ਤੱਕ ਉਹਨਾਂ ਨੇ ਇਸ ਬਾਰੇ ਕੁਝ ਸੋਚਿਆ ਨਹੀ ਫਿਰ ਵੀ ਜੇ ਪਾਕਿਸਤਾਨ ਦਾ ਅਵਾਮ ਆਉਣ ਵਾਲੇ ਸਮੇਂ ਵਿੱਚ ਉਨਾਂ ਨੂੰ ਇਹ ਮੌਕਾ ਦੇਵੇਗਾ ਤਾਂ ਉਹ ਜਰੂਰ ਬਣਨਗੇ।ਅੰਤ ਵਿੱਚ ਦੋਵਾਂ ਵਿਜੇਤਾਵਾਂ  ਨੇ ਭਾਰਤ ਪਾਕਿਸਤਾਨ ਅਤੇ ਨਾਰਵੇ ਨੋਬਲ ਕਮੇਟੀ ਦਾ ਧੰਨਵਾਦ ਕਰਦੇ ਹੋਏ ਪ੍ਰੈਸ ਤੋਂ ਵਿਦਾਇਗੀ ਲਈ ਅਤੇ ਆਪਣੇ ਅਗਲੇ ਪ੍ਰੋਗਾਮ ਲਈ ਚਲੇ ਗਏ।

Install Punjabi Akhbar App

Install
×