
(ਐਸ.ਬੀ.ਐਸ.) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਵੱਲੋਂ ਸਾਰਿਆਂ ਰਾਜਾਂ ਅਤੇ ਟੈਰਿਟਰੀਆਂ ਨੂੰ ਮਿਲਕੇ ਕੰਮ ਕਰਨ ਅਤੇ ਸਹੀ ਤਾਲਮੇਲ ਬਣਾ ਕੇ ਘੱਟੋ ਘੱਟ ਕ੍ਰਿਸਮਿਸ ਮੌਕੇ ਤੱਕ ਆਪਣੀਆਂ ਸੀਮਾਵਾਂ ਨੂੰ ਮੁੜ ਤੋਂ ਸਾਰਿਆਂ ਵਾਸਤੇ ਖੋਲ੍ਹ ਦੇਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਹਿਤਿਆਦ ਜ਼ਰੂਰੀ ਹੈ ਪਰੰਤੂ ਹੁਣ ਦੇਸ਼ ਦੀ ਆਰਥਿਕਤਾ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਅਤੇ ਕਿਉਂਕਿ ਕਰੋਨਾ ਵਰਗੀ ਮਹਾਂਮਾਰੀ ਤੋਂ ਵੀ ਬਚਾਉ ਕਰਨਾ ਹੈ ਇਸ ਵਾਸਤੇ, ਕੋਵਿਡ 19 ਦੇ ਖ਼ਿਲਾਫ਼ ਮਾਨਤਾਵਾਂ ਨੂੰ ਕਾਇਮ ਰੱਖਦਿਆਂ ਹੁਣ ਸਰਕਾਰਾਂ ਨੂੰ ਆਪਸ ਵਿੱਚ ਵਿਚਾਰ ਵਟਾਂਦਰਾ ਸ਼ੁਰੂ ਕਰ ਦੇਣਾ ਚਾਹੀਦਾ ਹੈ।