ਆਸਟਰੇਲੀਆ ਦੇ ਮਾਨਯੋਗ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੱਖ ਵੱਖ ਦੇਸ਼ਾਂ ਦੇ ਭਾਈਚਾਰੇ ਨੂੰ ਸੰਬੋਧਨ ਕੀਤਾ

IMG_3558ਐਡੀਲੇਡ 11 ਮਾਰਚ –  ਇਥੋਂ ਦੇ ਸਿਕਿਲੀਆ ਕਲੱਬ  ਵਿਖੇ ਆਸਟਰੇਲੀਆ ਦੇ ਮਾਨਯੋਗ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੱਖ ਵੱਖ ਦੇਸ਼ਾਂ ਦੇ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਸਤਿਕਾਰ ਸਾਹਿਤ ਪੰਜਾਬੀ ਸਿੱਖਾਂ ਦਾ ਜ਼ਿਕਰ ਕਰਦਿਆਂ ਸ਼ਿਲਾਘਾ ਕੀਤੀ ਅਤੇ ਕਿਹਾ ਕਿ ਇਥੇ ਅਨੇਕਾਂ ਫਿਰਕਿਆਂ ਤੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ ਕੇ ਰਹਿੰਦੇ ਹਨ ਤੇ ਉਹ ਇਕ ਦੂਸਰੇ ਦਾ ਸਤਿਕਾਰ ਬਹਾਲ ਰੱਖਦੇ ਹੋਏ ਸਖ਼ਤ ਮਿਹਨਤ ਕਰਦੇ ਹਨ ਜਿਸ ਦੇ ਕਾਰਨ ਆਸਟਰੇਲੀਆ ਨੂੰ ਸੰਸਾਰ ਵਿੱਚ ਮਲਟੀਕਲਚਰ ਦੇਸ਼ ਹੋਣ ਦਾ ਮਾਣ ਹਾਸਲ ਹੋਇਆ ਹੈ । ਉਨ੍ਹਾਂ ਅੱਗੇ ਕਿਹਾ ਕਿ ਆਸਟਰੇਲੀਅਨ ਸਰਕਾਰ ਦੱਖਣੀ ਆਸਟਰੇਲੀਆ ਦੇ ਉਦਯੋਗ ਨੂੰ ਲਾਹੇਵੰਦ ਬਣਾਉਣ ਲਈ ਨਵੀਆਂ ਯੋਜਨਾਵਾਂ ਨੂੰ ਲਾਗੂ ਕਰੇਗੀ ਜਿਸ ਨਾਲ ਤਕਰੀਬਨ ਤਿੰਨ ਹਜ਼ਾਰ ਲੋਕਾਂਂ ਨੂੰ ਰੋਜ਼ਗਾਰ ਮਿਲੇਗਾ ਉਨ੍ਹਾਂ ਕਿਹਾ ਕਿ ਸਰਕਾਰ ਦੱਖਣੀ ਆਸਟਰੇਲੀਆ ਦੀ ਡਿਵੈਲਪਮੈਂਟ ਵੱਲ ਵਿਸ਼ੇਸ ਧਿਆਨ ਦੇ ਰਹੀ ਹੈ ਇਸ ਸਮਾਗਮ ਵਿੱਚ ਉਦਯੋਗ ਮੰਤਰੀ ਕ੍ਰਿਸਟੳਫੇਰ ਪੀਯਨੇ ਦੇ ਸੱਦੇ ‘ਤੇ ਪੰਜਾਬੀ ਐਸ਼ੋਸੀਏਸ਼ਨ ਆਫ ਦੱਖਣੀ ਆਸਟਰੇਲੀਆ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਲਿਬਰਲ ਪਾਰਟੀ ਦੇ ਅੱਪਰ ਹਾਊਸ ਦੇ ਸਿਲੈਕਟਡ ਕੈਡੀਡੇਟ ਤੇ ਪੰਜਾਬੀ ਐਸ਼ੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਚੁੱਘਾ ਦੀ ਅਗਵਾਈ ਵਿੱਚ ਸਮੂਲੀਅਤ ਕੀਤੀ । ਇਸ ਮਗਰੋਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਵੱਲੋਂ ਵੱਖ ਵੱਖ ਭਾਈਚਾਰੇ ਨਾਲ ਮੁਲਾਕਾਤ ਵੀ ਕੀਤੀ ਗਈ ।

( ਬਚਿੱਤਰ ਕੁਹਾੜ )

bachittarkohar@gmail.com

Welcome to Punjabi Akhbar

Install Punjabi Akhbar
×
Enable Notifications    OK No thanks