ਖੁੱਲ੍ਹ ਗਏ ਬਾਰਡਰ-ਬੱਝ ਗਏ ਸਾਹੇ -ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਕਲਾਰਕ ਗੇਫੋਰਡ ਜਨਵਰੀ ਮਹੀਨੇ ਗਿਸਬੌਰਨ ਲਾਗੇ ਕਰਨਗੇ ਵਿਆਹ

-ਸਾਢੇ ਕੁ ਤਿੰਨ ਮਹੀਨਿਆਂ ਦੀ ਧੀਅ ਵੀ ਵੇਖੇਗੀ ਮਾਤਾ-ਪਿਤਾ ਦਾ ਵਿਆਹ

-ਨਿਊਜ਼ੀਲੈਂਡ ਦੀ ਗ੍ਰੈਮੀ ਐਵਾਰਡ ਜੇਤੂ ਤੇ ਕਈ ਬਾਲੀਵੁੱਡ ਸਟਾਰਾਂ ਦੀ ਚਹੇਤੀ ਗਾਇਕਾ ਲੋਰਡ ਲਾਏਗੀ ਰੌਣਕ ‘ਮੇਲਾ

-ਲੋਰਡ ਦੀ ਗਾਇਕਾ ਭੈਣ ਦਾ ਨਾਂਅ ਹੈ ਇੰਡੀਆ

ਔਕਲੈਂਡ:-ਨਿਊਜ਼ੀਲੈਂਡ ਦੇ ਅੰਦਰੂਨੀ ਬਾਰਡਰ 15 ਦਸੰਬਰ ਤੋਂ ਜਿੱਥੇ ਖੋਲ੍ਹ ਦਿੱਤੇ ਗਏ ਹਨ ਉਥੇ ਹੁਣ 30 ਦਸੰਬਰ ਤੋਂ ਔਕਲੈਂਡ ਖੇਤਰ ਦੇ ਵਿਚ ਕੋਵਿਡ ਟ੍ਰੈਫਿਕ ਲਾਈਟ ਸੰਗਤਰੀ ਰੰਗ ਦੀ ਹੋ ਜਾਣੀ ਹੈ ਅਤੇ ਬਹੁਤ ਸਾਰੇ ਵਿਆਹ ਅਤੇ ਹੋਰ ਸਮਾਗਮ ਹੋਣੇ ਸ਼ੁਰੂ ਹੋ ਜਾਣੇ ਹਨ। ਇਸ ਦੌਰਾਨ ਦੇਸ਼ ਦੀ ਪ੍ਰਧਾਨ ਮੰਤਰੀ ਸੈਸਿੰਡਾ ਆਰਡਨ (41) ਨੇ ਵੀ ਆਪਣਾ ਸਾਹਾ ਕਲਾਰਕ ਗੇਫੋਰਡ (45) ਨਾਲ ਬੰਨ੍ਹ ਲਿਆ ਹੈ ਅਤੇ ਵਿਆਹ ਦੀਆਂ ਤਰੀਕਾਂ ਜਨਵਰੀ ਮਹੀਨੇ ਦੇ ਅਖੀਰ ਵਿਚ ਰੱਖ ਲਈਆਂ ਹਨ। ਪ੍ਰਧਾਨ ਮੰਤਰੀ ਨੇ ਆਪਣੇ ਵਿਆਹ ਵਾਸਤੇ ਇਕ ਅਰਬਪਤੀ ਦਾ ਘਰੇਲੂ ਦਿੱਖ ਵਾਲਾ ਪਾਰਟੀ ਸਥਾਨ ਗਿਸਬੌਰਨ ਵਿਖੇ ਚੁਣਿਆ ਹੈ। ਗਿਸਬੌਰਨ ਉਹ ਖੇਤਰ ਹੈ ਜਿੱਥੇ ਉਸਦੇ ਪਤੀ ਨੇ ਆਪਣਾ ਬਚਪਨ ਗੁਜਾਰਿਆ। ਇਸ ਵਿਆਹ ਦੇ ਵਿਚ ਜਿੱਥੇ ਕਾਫੀ ਉਚ ਸਿਆਸਤਦਾਨ ਪਹੁੰਚਣਗੇ ਉਥੇ ਸਮਝਿਆ ਜਾ ਰਿਹਾ ਹੈ ਕਿ ਆਏ ਮਹਿਮਾਨਾਂ ਦੇ ਰੌਣਕ ਮੇਲੇ ਵਾਸਤੇ ਨਿਊਜ਼ੀਲੈਂਡ ਦੀ ਅੰਤਰਰਾਸ਼ਟਰੀ ਗਾਇਕਾ ਜਿਸ ਦਾ ਨਾਂਅ ਲੋਰਡ ਹੈ, ਵੀ ਆਪਣੇ ਬੈਂਡ ਦੇ ਨਾਲ ਪਹੁੰਚੇਗੀ। ਲੋਰਡ ਗ੍ਰੈਮੀ ਐਵਾਰਡ ਜਿੱਤ ਚੁੱਕੀ ਹੈ। ਇਸਦੇ ਬਾਲੀਵੁਡ ਦੇ ਵੀ ਕਈ ਸਟਾਰ (ਸੋਨਮ ਕਪੂਰ) ਆਦਿ ਕਾਫੀ ਪ੍ਰਸੰਸ਼ਕ ਹਨ। ਇਸ ਗਾਇਕਾ ਦੇ ਅਗਲੇ ਤਿੰਨ ਕੁ ਸਾਲਾਂ ਦੇ ਸਾਰੇ ਟੂਰ ਬਣ ਚੁੱਕੇ ਹਨ ਅਤੇ ਟਿਕਟਾਂ ਵਿਕ ਚੁੱਕੀਆਂ ਹਨ। ਇਸ ਗਾਇਕਾ ਦੀ ਛੋਟੀ ਭੈਣ ਦਾ ਨਾਂਅ ਇੰਡੀਆ ਹੈ ਅਤੇ ਉਹ ਵੀ ਬਾ ਕਮਾਲ ਗਾਇਕਾ ਹੈ। ਜਿਸ ਜਗ੍ਹਾ ਪ੍ਰਧਾਨ ਮੰਤਰੀ ਦਾ ਵਿਆਹ ਹੋ ਰਿਹਾ ਹੈ, ਉਹ ਅਰਬਪਤੀ ਹੈ ਅਤੇ ਨਿਊ ਯਾਰਕ ਦੇ ਵਿਚ ਉਸਦਾ 771.1 ਮਿਲੀਅਨ ਅਮਰੀਕਾ ਡਾਲਰ ਦਾ ਬੰਗਲਾ ਹੈ। ਵਿਆਹ ਵਾਲੇ ਸਥਾਨ ਨੂੰ ਸਜਾਇਆ ਜਾ ਰਿਹਾ ਹੈ, ਕਈ ਰਿਪੇਅਰ ਆਦਿ ਦੇ ਕੰਮ ਹੋ ਰਹੇ ਹਨ। ਲਾਗੇ ਹੀ ਸਮੁੰਦਰ ਹੈ ਅਤੇ ਇਕ ਨਦੀ ਹੈ। ਪ੍ਰਧਾਨ ਮੰਤਰੀ ਦੀ ਵਿਆਹ ਟੀਮ ਦਾ ਕਹਿਣਾ ਹੈ ਕਿ ਇਹ ਸਮਾਗਮ ਪ੍ਰਾਈਵੇਟ ਹੈ ਅਤੇ ਪਰਿਵਾਰਕ ਮੈਂਬਰ ਹੀ ਜਿਆਦਾ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਦੀ ਇਸ ਵੇਲੇ ਸਾਢੇ ਕੂ ਤਿੰਨ ਮਹੀਨਿਆ ਦੀ ਇਕ ਧੀਅ ਵੀ ਹੈ। ਮਈ 2019 ਦੇ ਵਿਚ ਪ੍ਰਧਾਨ ਮੰਤਰੀ ਨੇ ਆਪਣੀ ਮੰਗਣੀ ਕਰਵਾਈ ਸੀ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਇਥੇ ਹੀ ਇਕ ਹੋਰ ਥਾਂ ਵਿਆਹ ਵਾਸਤੇ ਬੁੱਕ ਕੀਤੀ ਗਈ ਸੀ, ਪਰ ਹਲਵਾਈ ਕਿਹੜਾ ਕਰਨਾ? ਉਸਨੇ ਕੀ ਕੀ ਬਨਾਉਣਾ ਆਦਿ ਨੂੰ ਲੈ ਕੇ ਪਾਰਟੀ ਹਾਲ ਦੇ ਮਾਲਕ ਨਾਲ ਰੌਲਾ ਪੈ ਗਿਆ ਸੀ, ਅਤੇ ਪਾਰਟੀ ਮਾਲਕ ਹੁਣ ਵੀ ਵਿਆਹ ਕੈਂਸਿਲ ਕਰਨ ਵਾਸਤੇ 5000 ਡਾਲਰ ਦਾ ਦੂਜਾ ਨੋਟਿਸ ਭੇਜਣ ਬਾਰੇ ਸੋਚ ਰਿਹਾ ਹੈ। 

Install Punjabi Akhbar App

Install
×