ਪ੍ਰਧਾਨ ਮੰਤਰੀ ਮੁੜ ਤੋਂ ਕਰੋਨਾ ਪਾਜ਼ਿਟਿਵ: ਕੈਬਨਿਟ ਮੀਟਿੰਗ ਦੀ ਬਦਲੀ ਤਾਰੀਖ਼

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਇਸੇ ਸਾਲ ਦੂਸਰੀ ਵਾਰੀ ਕਰੋਨਾ ਪਾਜ਼ਿਟਿਵ ਹੋ ਜਾਣ ਕਾਰਨ, ਕੱਲ, ਬੁੱਧਵਾਰ ਨੂੰ ਹੋਣ ਵਾਲੀ ਕੈਬਨਿਟ ਕੀ ਮੀਟਿੰਗ ਨੂੰ ਮੁਲਤੱਵੀ ਕਰਦਿੱਤਾ ਗਿਆ ਹੈ ਅਤੇ ਹੁਣ ਇਹ ਮੀਟਿੰਗ ਇਸੇ ਹਫ਼ਤੇ ਦੇ ਸ਼ੁਕਰਵਾਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਪਾਵਰ ਸੈਕਟਰ ਦੀਆਂ ਵਧੀਆਂ ਹੋਈਆਂ ਕੀਮਤਾਂ ਤੋਂ ਰਾਜਾਂ ਨੂੰ ਰਾਹਤ ਦੇਣ ਵਾਸਤੇ ਕੁੱਝ ਰਾਹਤ ਪੈਕੇਜਾਂ ਦਾ ਐਲਾਨ ਕਰਨਾ ਸੀ ਅਤੇ ਇਸ ਬਾਬਤ ਪ੍ਰਧਾਨ ਮੰਤਰੀ ਨੇ ਕਿਹਾ ਹੈ ਇਸ ਸ਼ੁਕਰਵਾਰ ਨੂੰ ਸਾਰੀਆਂ ਸਥਿਤੀਆਂ ਸਪਸ਼ਟ ਕਰ ਦਿੱਤੀਆਂ ਜਾਣਗੀਆਂ।
ਵਿਰੋਧੀ ਧਿਰ ਦੀ ਕਾਰਜਕਾਰੀ ਨੇਤਾ -ਸੁਸਾਨ ਲੇ ਨੇ ਇਸ ਬਾਬਤ ਕਿਹਾ ਹੈ ਕਿ ਲੱਖਾਂ ਆਸਟ੍ਰੇਲੀਆਈ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਸਨ ਕਿ ਕੱਲ੍ਹ ਨੂੰ ਪ੍ਰਧਾਨ ਮੰਤਰੀ ਕੋਈ ਰਾਹਤ ਪੈਕੇਜ ਦਾ ਐਲਾਨ ਕਰਨਗੇ ਪਰੰਤੂ ਹੁਣ ਇਹ ਸ਼ੁਕਰਵਾਰ ਤੇ ਪਾ ਦਿੱਤੀ ਗਈ ਹੈ। ਜੇਕਰ ਕੱਲ੍ਹ ਐਲਾਨ ਹੋ ਜਾਂਦਾ ਤਾਂ ਉਮੀਦ ਸੀ ਕਿ ਲੋਕਾਂ ਨੂੰ ਰਾਹਤ ਮਿਲ ਹੀ ਜਾਣੀ ਸੀ ਕਿਉਂਕਿ ਇਸ ਸਮੇਂ ਬਿਜਲੀ ਦੇ ਬਿਲਾਂ ਆਦਿ ਵਿੰਚ 20% ਤੱਕ ਵਾਧਾ ਪਹਿਲਾਂ ਹੀ ਹੋ ਚੁਕਿਆ ਹੈ ਅਤੇ ਅਗਲੇ ਸਾਲ ਇਹ ਵਾਧਾ 30% ਤੱਕ ਹੋਣ ਦੇ ਸ਼ੰਕੇ ਪਹਿਲਾਂ ਹੀ ਜ਼ਾਹਿਰ ਕੀਤੇ ਜਾ ਚੁਕੇ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਬਤ ਕਿਹਾ ਸੀ ਕਿ ਉਹ ਰਾਹਤ ਪੈਕੇਜ ਦਾ ਐਲਾਨ ਕਰਨਗੇ ਪਰੰਤੂ ਇਸ ਦੇ ਨਾਲ ਹੀ ਰਾਜ ਦੇ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨੂੰ ਉਨ੍ਹਾਂ ਨਾਲ ਪੂਰਾ ਸਹਿਯੋਗ ਵੀ ਕਰਨਾ ਹੋਵੇਗਾ।
ਇਸ ਦੇ ਉਲਟ, ਉਧਰ, ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਅਤੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਬਾਰੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਲੋਕ ਫੈਡਰਲ ਸਰਕਾਰ ਵੱਲੋਂ ਕੋਲੇ ਦੀਆਂ ਕੀਮਤਾਂ ਉਪਰ ਲਗਾਈ ਜਾਣ ਵਾਲੀ ਪਾਬੰਧੀ ਦਾ ਵਿਰੋਧ ਕਰਨਗੇ।