ਰੋਬੋ ਡੈਬਟ (ਰੋਬੋ ਕਰਜ਼ਾ ਸਕੀਮ) ਗੈਰ-ਕਾਨੂੰਨੀ ਸਕੀਮ ਵਾਸਤੇ ਸਕਾਟ ਮੋਰੀਸਨ ਨੇ ਮੰਗੀ ਮੁਆਫ਼ੀ

(ਐਸ.ਬੀ.ਐਸ.) ਪਾਰਲੀਮੈਂਟ ਅੰਦਰ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਰੋਬੋ ਡੈਬਟ (ਰੋਬੋ ਕਰਜ਼ਾ) ਗੈਰਕਾਨੂੰਨੀ ਸਕੀਮ ਵਾਸਤੇ ਸਕਾਟ ਮੋਰੀਸਨ ਨੇ ਮੰਗੀ ਮੁਆਫ਼ੀ ਅਤੇ ਕਿਹਾ ਕਿ ਜਿਸ ਕਿਸੀ ਨੂੰ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ ਸਕੀਮ ਦੇ ਤਹਿਤ ਕੋਈ ਹਾਨੀ ਹੋਈ ਹੈ ਜਾਂ ਕਿਸੇ ਕਿਸਮ ਦੀ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਕਿਉਂਕਿ ਸਰਕਾਰ ਨੇ ਇਹ ਸਾਰੀ ਦੀ ਸਾਰੀ ਸਕੀਮ ਦਾ ਕਾਰਗੁਜ਼ਾਰੀ ਵਾਪਿਸ ਲੈ ਲਈ ਹੈ ਇਸ ਲਈ ਸਰਕਾਰ ਹੁਣ ਤਕਰੀਬਨ 373,000 ਲੋਕਾਂ ਨੂੰ 721 ਮਿਲੀਅਨ ਡਾਲਰ ਦੀ ਰਕਮ ਵਾਪਸ ਮੋੜਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਰਕਾਰ ਦੇ ਮੰਤਰੀਆਂ ਨੇ ਕਿਸੇ ਕਿਸਮ ਦੀ ਕੋਈ ਮੁਆਫ਼ੀ ਮੰਗਣ ਤੋਂ ਇਨਕਾਰ ਵੀ ਕੀਤਾ ਸੀ।

Install Punjabi Akhbar App

Install
×