ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਨਾਟੋ ਸੰਮੇਲਨ ਲਈ ਰਵਾਨਾ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਨਾਟੋ ਸੰਮੇਲਨ ਲਈ ਆਸਟ੍ਰੇਲੀਆ ਤੋਂ ਰਵਾਨਾ ਹੋ ਗਏ ਹਨ -ਉਹ ਸਪੇਨ ਦੀ ਫਲਾਈਟ ਰਾਹੀਂ ਰਾਜਧਾਨੀ ਮੈਡਰਿਡ ਵਿੱਚ ਨਾਟੋ ਸੰਮੇਲਨ ਵਿੱਚ ਹਿੱਸਾ ਲੈਣ ਲਈ ਗਏ ਹਨ।
ਪ੍ਰਧਾਨ ਮੰਤਰੀ ਪਦਭਾਰ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿ ਸ੍ਰੀ ਐਲਬਨੀਜ਼, ਯੂਰੋਪ ਗਏ ਹਨ ਅਤੇ ਸੰਸਾਰ ਦੇ ਪ੍ਰਮੁੱਖ ਲੀਡਰਾਂ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਅਵਸਰ ਉਨ੍ਹਾਂ ਨੂੰ ਮਿਲਿਆ ਹੈ।
ਰਵਾਨਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚੇ ਸੰਸਾਰ ਦੀ ਰਾਜਨੀਤੀ ਵਿੱਚ ਹੀ ਇਸ ਸਮੇਂ ਬਹੁਤ ਹੀ ਪੇਚੀਦਾ ਸਮਾਂ ਚੱਲ ਰਿਹਾ ਹੈ ਅਤੇ ਇਹ ਸੰਮੇਲਨ ਸਮੇਂ ਦੀ ਲੋੜ ਮੁਤਾਬਿਕ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਸ ਵਿਚਲੀਆਂ ਸੰਭਾਵਨਾਵਾਂ ਵੀ ਚੰਗੇ ਭਵਿੱਖ ਨੂੰ ੳਜਾਗਰ ਕਰਨ ਵਿੱਚ ਸਹਾਈ ਹੋਣਗੀਆਂ।
ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਯੂਕਰੇਨ ਦੇ ਲੋਕ ਸੰਤਾਪ ਭੋਗ ਰਹੇ ਹਨ ਅਤੇ ਰੂਸ ਵੀ ਆਪਣੀ ਜ਼ਿੱਦ ਉਪਰ ਅੜਿਆ ਹੋਇਆ ਹੈ। ਸੰਸਾਰ ਦੇ ਸ਼ਾਂਤੀ ਪਸੰਦ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਖੁੱਲ੍ਹ ਕੇ ਯੂਕਰੇਨ ਦੇ ਸਮਰਥਨ ਵਿੱਚ ਸਾਹਮਣੇ ਆਉਣ ਅਤੇ ਇਸੇ ਸੰਦਰਭ ਵਿੱਚ ਇਸ ਵਾਰੀ ਨਾਟੋ ਦਾ ਸੰਮੇਲਨ ਹੋ ਰਿਹਾ ਹੈ।
ਇਸਤੋਂ ਇਲਾਵਾ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਅਤੇ ਅਮਰੀਕਾ ਦੇ ਰਾਸ਼ਟਰਪਤੀ -ਜੋਇ ਬਾਇਡਨ ਨੂੰ ਵੀ ਮਿਲਣਗੇ ਅਤੇ ਵਿਚਾਰ ਵਟਾਂਦਰੇ ਕਰਨਗੇ।