ਘਰ ਬਣਾਉਣ ਜਾਂ ਮੁਰੰਮਤ ਲਈ ਗਰਾਂਟਾਂ ਦਾ ਐਲਾਨ -ਮਿਲਣਗੇ 25000 ਡਾਲਰ ਤੱਕ; ਪਰ ਕਿਨ੍ਹਾਂ ਨੂੰ…?

ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇੱਕ ਐਲਾਨ ਕਰਦਿਆਂ ਕਿਹਾ ਹੈ ਕਿ ਅਰਥ ਵਿਵਸਥਾ ਨੂੰ ਉਸਾਰੂ ਢੰਗ ਨਾਲ ਮੁਰੰਮਤ ਕਰਦਿਆਂ ਪਹਿਲਾ ਕਦਮ ਇਹ ਚੁਕਿਆ ਗਿਆ ਹੈ ਕਿ ਜਨਤਕ ਤੌਰ ਉਪਰ ਦੀ ਮੁਰੰਮਤ ਆਦਿ ਵਾਸਤੇ 25000 ਡਾਲਰ ਤੱਕ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ ਪਰੰਤੂ ਇਹ ਸਿਰਫ ਉਨਾ੍ਹਂ ਲਈ ਹੋਵੇਗੀ ਜੋ ਕਿ ਆਪਣੀ ਤਕਰੀਬਨ ਡੇਢ ਲੱਖ (150,000) ਡਾਲਰ ਜਾਂ ਇਸ ਤੋਂ ਵੱਧ ਦੀ ਰਾਸ਼ੀ ਲਗਾ ਰਹੇ ਹੋਣਗੇ। ਨਵੇਂ ਘਰ ਬਣਾਉਣ ਵਾਸਤੇ ਉਕਤ ਜਾਇਦਾਦ ਦੀ ਕੁੱਲ ਕੀਮਤ ਸਾਢੇ ਸੱਤ ਲੱਖ ਡਾਲਰ ਤੱਕ ਜਾਂ ਇਸ ਤੋਂ ਘੱਟ ਦੀ ਹੋਣੀ ਚਾਹੀਦੀ ਹੈ ਅਤੇ ਘਰਾਂ ਦੀ ਮੁਰੰਮਤ ਆਦਿ ਵਾਸਤੇ ਉਕਤ ਜਾਇਦਾਦ ਦੀ ਕੁੱਲ ਕੀਮਤ ਡੇਢ ਮਿਲੀਅਨ ਡਾਲਰ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਅਨੁਸਾਰ ਇਹ ਕੰਸਟਰਕਸ਼ਨ ਉਦਯੋਗ ਨੂੰ ਮੁੜ ਤੋਂ ਸੁਰਜੀਤ ਕਰਨ ਵਾਸਤੇ ਪਹਿਲਾ ਕਦਮ ਹੈ ਕਿਉਂਕਿ ਇਸ ਸਮੇਂ ਤੱਕ 30,000 ਦੀ ਗਿਣਤੀ ਤੱਕ ਦੇ ਘਰ ਜਾਂ ਹੋਰ ਅਜਿਹੇ ਮੁਰੰਮਤ ਸਬੰਧੀ ਕੰਮ ਰੁਕੇ ਹੋਏ ਹਨ ਅਤੇ ਇਸ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ। ਇਸ ਦੀ ਪੂਰੀ ਜਾਣਕਾਰੀ (news.com.au) ਤੋਂ ਲਈ ਜਾ ਸਕਦੀ ਹੈ। ਹੇਠ ਲਿਖੀਆਂ ਸ਼ਰਤਾਂ ਵੀ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਹਨ:

  • ਜਿਹੜੇ ਸਿੰਗਲ ਹਨ ਉਨ੍ਹਾਂ ਵਾਸਤੇ ਇਹ ਜ਼ਰੂਰੀ ਹੈ ਕਿ 2018/19 ਦੀ ਇਨਕਮ ਟੈਕਸ ਰਿਟਰਨ ਮੁਤਾਬਿਕ ਉਨ੍ਹਾਂ ਦੀ ਆਮਦਨ 125,000 ਡਾਲਰ ਤੱਕ ਹੋਣੀ ਚਾਹੀਦੀ ਹੈ।
  • ਵਿਆਹਿਆਂ (ਕਪਲਜ਼) ਲਈ ਇਹੀ ਆਮਦਨ 200,00 ਡਾਲਰ ਤੱਕ ਹੋਣੀ ਚਾਹੀਦੀ ਹੈ।
  • 4 ਜੂਨ 2020 ਤੋਂ ਲੈ ਕੇ 31 ਦਿਸੰਬਰ 2020 ਤੱਕ ਦੇ ਪ੍ਰਾਜੈਕਟਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ।
  • ਇਹ ਰਾਸ਼ੀ ਨਿਵੇਸ਼ਕਾਂ ਅਤੇ ਬਿਲਡਰਾਂ ਲਈ ਨਹੀਂ ਹੋਵੇਗੀ।
  • ਅਰਜ਼ੀ ਕਰਨ ਵਾਲੇ ਲਈ ਇਹ ਜ਼ਰੂਰੀ ਹੈ ਕਿ ਉਹ ਆਸਟ੍ਰੇਲੀਆ ਦਾ ਨਾਗਰਿਕ ਹੋਣਾ ਚਾਹੀਦਾ ਹੈ, ਉਸਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ, ਅਤੇ ਅਰਜ਼ੀ ਨਿਜੀ ਧਾਰਕ ਦੀ ਹੀ ਹੋਣੀ ਚਾਹੀਦੀ ਹੈ ਨਾ ਕਿ ਕਿਸੇ ਕੰਪਨੀ ਜਾਂ ਟਰੱਸਟ ਦੀ।
  • ਅਰਜ਼ੀਆਂ 31 ਦਿਸੰਬਰ 2020 ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।
    ਇਸ ਸਕੀਮ ਲਈ ਸਰਕਾਰ ਵੱਲੋਂ 688 ਮਿਲੀਅਨ ਡਾਲਰ ਦੇ ਕਰੀਬ ਰਾਸ਼ੀ ਮਿੱਥੀ ਗਈ ਹੈ ਪਰੰਤੂ ਜਨਤਕ ਫਾਇਦਿਆਂ ਨੂੰ ਦੇਖਦਿਆਂ ਹੋਇਆਂ ਇਸ ਵਿੱਚ ਸੁਧਾਰ ਵੀ ਕੀਤੇ ਜਾ ਸਕਦੇ ਹਨ।
  • ਮੁਰੰਮਤ ਵਾਲੇ ਘਰਾਂ ਘਰਾਂ ਦੇ ਪ੍ਰਾਜੈਕਟ ਵਿੱਚ ਸਵਿਮਿੰਗ ਪੂਲ, ਟੈਨਿਸ ਕੋਰਟ, ਸਪਾਅ ਅਤੇ ਸਾਓਨਾ, ਸ਼ੈਡ ਜਾਂ ਗੈਰਾਜ ਸ਼ਾਮਿਲ ਨਹੀਂ ਹੋਣੇ ਚਾਹੀਦੇ ਜਾਂ ਹੋਰ ਕਿਸੇ ਕਿਸਮ ਦੀ ਅਡੀਸ਼ਨ ਵਾਲੇ ਪ੍ਰਾਜੈਕਟ ਵੀ ਨਹੀਂ ਹੋਣੇ ਚਾਹੀਦੇ।

Install Punjabi Akhbar App

Install
×