ਐਂਥਨੀ ਐਲਬਨੀਜ਼ ਪਹੁੰਚੇ ਇੰਡੋਨੇਸ਼ੀਆ -ਸੰਬੰਧ ਸੁਧਾਰਨ ਲਈ ਵਿਦੇਸ਼ ਦੌਰਾ

ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਲਗਾਤਾਰ ਵਿਦੇਸ਼ਾਂ ਨਾਲ ਸੰਬੰਧ ਸੁਧਾਰਨ ਪ੍ਰਤੀ ਉਤਸਾਹਿਤ ਹਨ ਅਤੇ ਅਜਿਹੀ ਸੋਚ ਦਾ ਖਾਸ ਮਨਸੂਬਾ ਇਹੋ ਹੈ ਕਿ ਆਸਟ੍ਰੇਲੀਆ ਦੇ ਸੰਬੰਧ ਦੁਨੀਆਂ ਦੇ ਹੋਰ ਦੇਸ਼ਾਂ ਨਾਲ ਹੋਰ ਵੀ ਸੁਖਾਵੇਂ ਅਤੇ ਫਾਇਦੇਮੰਦ ਬਣਾਏ ਜਾ ਸਕਣ।
ਇਸੇ ਸਿਲਸਿਲੇ ਵਿੱਚ ਅੱਜ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚੇ ਹਨ ਅਤੇ ਪ੍ਰਧਾਨ ਮੰਤਰੀ ਦਾ ਇਹ ਵਿਦੇਸ਼ ਦੌਰਾ, ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦਾ ਪਹਿਲਾ ਵਿਦੇਸ਼ ਦੌਰਾ ਹੈ।
ਤਿੰਨ ਰੌਜ਼ਾ ਇਸ ਦੌਰੇ ਦੌਰਾਨ, ਅੱਜ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੀ ਮੁਲਾਕਾਤ ਹੋ ਰਹੀ ਹੈ ਅਤੇ ਇਸ ਮੁਲਾਕਾਤ ਵਿੱਚ ਹੋਰ ਵੀ ਐਸੀਆਨ (ASEAN) ਦੇਸ਼ਾਂ ਦੇ ਨੁੰਮਾਂਇਦੇ ਭਾਗ ਲੈ ਰਹੇ ਹਨ।
ਇਸ ਮੀਟਿੰਗ ਦੌਰਾਨ, ਦੋਹਾਂ ਦੇਸ਼ਾਂ ਵਿਚਾਲੇ 200 ਮਿਲੀਅਨ ਡਾਲਰ ਦੇ ਕਲਾਈਮੇਟ ਅਤੇ ਇਨਫਰਾਸਟਰਕਚਰ ਫੰਡ ਬਾਰੇ ਵੀ ਮਹੱਤਵਪੂਰਨ ਚਰਚਾ ਹੋਣ ਦੀਆਂ ਸੰਭਾਵਨਾਵਾਂ ਹਨ।
ਸ੍ਰੀ ਐਲਬਨੀਜ਼ ਨੇ ਆਸਟ੍ਰੇਲੀਆ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਇਹ ਕਿਹਾ ਵੀ ਸੀ ਕਿ ਆਉਣ ਵਾਲੇ ਭਵਿੱਖ ਵਿੱਚ ਇੰਡੋਨੇਸ਼ੀਆ ਅਤੇ ਅਸਟ੍ਰੇਲੀਆ ਦਰਮਿਆਨ ਸੰਬੰਧ ਬਿਹਤਰ ਬਣਾਉਣਾ, ਲੇਬਰ ਸਰਕਾਰ ਦਾ ਪਹਿਲਾ ਟੀਚਾ ਹੋਵੇਗਾ।

Install Punjabi Akhbar App

Install
×