ਬੱਚਿਆਂ ਦੀ ਭਲਾਈ ਲਈ ‘ਪਲੰਕਟ’ ਦੀ ਸਹਾਇਤਾ ‘ਕਿੰਡਰਡਾਈਨ ਕੀਵੀਕੇਅਰ ਪ੍ਰੀਸਕੂਲ ਪਾਪਾਟੋਏਟੋਏ’ ਵਿਖੇ ਪੜ੍ਹਦੇ ਭਾਰਤੀ ਬੱਚਿਆਂ ਪੇਸ਼ ਕੀਤਾ ‘ਇੰਡੀਅਨ ਡਾਂਸ’

ਨਿਊਜ਼ੀਲੈਂਡ ਦੇ ਵਿਚ ਬੱਚਿਆਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ‘ਪਲੰਕਟ’ ਮਾਰਚ ਮਹੀਨੇ  ‘ਪਲੰਕਟ ਬੀਅਰ ਹੱਗ ਅਪੀਲ-Plunket 2ear 8ug 1ppeal’ ਦੀ ਲੜੀ ਚਲਾ ਰਹੀ ਹੈ। ਇਸੇ ਤਹਿਤ ‘ਕਿੰਡਰਡਾਈਨ ਕੀਵੀ ਕੇਅਰ ਪ੍ਰੀਸਕੂਲ ਪਾਪਾਟੋਏਟੋਏ’ ਜਿੱਥੇ ਕਿ ਭਾਰਤੀ ਬੱਚਿਆਂ ਦੀ ਬਹੁਗਿਣਤੀ ਹੈ, ਵਿਖੇ ਇਕ ਸਮਾਗਮ ਕੀਤਾ ਗਿਆ। ਇਸ ਫੰਡ ਰੇਜਿੰਗ ਸਮਾਗਮ ਦੇ ਵਿਚ ਬੱਚੇ, ਉਨ੍ਹਾਂ ਦੇ ਮਾਪੇ ਅਤੇ ਸਾਰੇ ਅਧਿਆਪਕਾਂ ਨੇ ਵੱਖ-ਵੱਖ ਕੌਮਾਂ ਦੇ ਬੱਚਿਆਂ ਅਤੇ ਸਭਿਆਚਾਰਕ ਰੰਗਾਂ ਦਾ ਪ੍ਰਦਰਸ਼ਰਨ ਕਰਦਿਆਂ ਜਿੱਥੇ ਖੂਬ ਫੱਨ ਕੀਤਾ ਉਥੇ ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾ ‘ਪਲੰਕਟ’ ਦੇ ਲਈ 320 ਡਾਲਰ ਦੀ ਸਹਾਇਤਾ ਇਕੱਠੀ ਕੀਤੀ। ‘ਕਿੱਡੀ ਕੌਰਪ’ 2014 ਤੋਂ ਪਲੰਕਟ ਦੀ ਸਟਾਰ ਸਪਾਂਸਰ ਹੈ। ਪੂਰੇ ਸਕੂਲ ਨੀਲੇ ਰੰਗ ਦੇ ਨਾਲ ਸਜਾਇਆ ਗਿਆ, ਬੱਚਿਆਂ ਅਤੇ ਅਧਿਆਪਕਾਂ ਨੇ ਵੀ ਨੀਲੇ ਰੰਗ ਦੀਆਂ ਵਰਦੀਆਂ ਪਾ ਕੇ ਪਲੰਕਟ ਦਾ ਇਕ ਹਿੱਸਾ ਹੋਣ ਦਾ ਪ੍ਰਭਾਵ ਛੱਡਿਆ। ਸਭਿਆਚਾਰਕ ਸਰਗਰਮੀਆਂ ਦੇ ਵਿਚ ਇੰਡੀਅਨ ਡਾਂਸ, ਪੈਸਿਫਿਕਾ ਡਾਂਸ, ਟੈਡੀਬੀਅਰ, ਫੇਸ ਪੇਂਟਿੰਗ, ਵਾਟਰ ਪਲੇਅ ਅਤੇ ਹੋਰ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ। ਸਾਰੇ ਸਮਾਗਮ ਦੇ ਵਿਚ ਮਲਟੀ ਕਲਚਰਲ ਕਮਿਊਨਿਟੀਆਂ ਦੀ ਇਕਜੁੱਟਦਾ ਵਿਖਾਈ ਦਿੱਤੀ। ‘ਗੋਲਡ ਕੁਆਇਨ’ ਡੋਨੇਸ਼ਨ ਦੇ ਰਾਹੀਂ ਵੀ ਦਾਨ ਰਕਮ ਦਿੱਤੀ ਗਈ।