ਲੋਕਾਂ ਦੀ ਰਾਇ-ਸਿੱਖਾਂ ਨੂੰ ਡਰ: ਦਸਤਾਰ ਲਾਹ ਕੇ ਬੱਚੇ ਨੂੰ ਸਹਾਰਾ ਦੇਣ ਦੀ ਕਾਪੀ ਨਾ ਕੀਤੀ ਜਾਵੇ

NZ PIC 16 May-1ਬੀਤੇ ਕਈ ਦਿਨਾਂ ਤੋਂ ਨਿਊਜ਼ੀਲੈਂਡ ਅਤੇ ਅੰਤਰਰਾਸ਼ਟੀ ਮੀਡੀਏ ਦੇ ਵਿਚ ਇਹ ਖਬਰ ਬੜੇ ਰੰਗਾਂ ਵਿਚ ਫੈਲੀ ਕਿ ਇਕ ਸਿੱਖ ਨੌਜਵਾਨ ਨੇ ਜ਼ਖਮੀ ਬੱਚੇ ਦੀ ਜਾਨ ਬਚਾਉਣ ਦੇ ਲਈ ਆਪਣੇ ਸਿਰ ਉਤੇ ਸਜਾਈ ਛੋਟੀ ਦਸਤਾਰ ਉਸਦੇ ਖੂਨ ਵਗ ਰਹੇ ਸਿਰ ਦੇ ਹੇਠਾਂ ਰੱਖ ਦਿੱਤੀ। ਕੁਝ ਵੱਡੀਆਂ ਪੰਜਾਬੀ ਅਖਬਾਰਾਂ ਨੇ ਤਾਂ ਬਿਨਾਂ ਪੁਛਿਆ ਇਹ ਵੀ ਲਿਖ ਦਿੱਤਾ ਕਿ ਸਿੱਖ ਨੌਜਵਾਨ ਨੇ 5 ਸਾਲਾ ਬੱਚੇ ਦੇ ਪੱਗ ਬੰਨ੍ਹ ਦਿੱਤੀ ਅਤੇ ਖੂਨ ਵਗਣਾ ਰੁਕ ਗਿਆ। ਜਦ ਕਿ ਸਚਾਈ ਇਹ ਸੀ ਕਿ ਬੱਚੇ ਦਾ ਜ਼ਖਮੀ ਸਿਰ ਸੜਕ ਦੀ ਬਜ਼ਰੀ ਉਤੇ ਪਿਆ ਸੀ ਅਤੇ ਉਸਦੇ ਸਿਰ ਦੇ ਥੱਲੇ ਕੋਈ ਸਹਾਰਾ ਨਹੀਂ ਸੀ। ਅਸਲ ਸਹਾਇਤਾ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਇਸ ਬੱਚੇ ਨੂੰ ਇਕ ਹੋਰ ਔਰਤ ਫੜ ਕੇ ਬੈਠੀ ਹੋਈ ਸੀ ਅਤੇ ਐਂਬੂਲੈਂਸ ਦੀ ਉਡੀਕ ਕਰ ਰਹੀ ਸੀ। ਜਿਸ ਦੀ ਕਾਰ (ਯੂਟ) ਨਾਲ ਇਹ ਜ਼ਖਮੀ ਹੋਇਆ ਉਹ ਵੀ ਉਥੇ ਮੌਜੂਦ ਸੀ ਅਤੇ ਪੁਲਿਸ ਆਦਿ ਨੂੰ ਫੋਨ ਕਰ ਰਿਹਾ ਸੀ ਉਹ ਵੀ ਇਕ ਤਰ੍ਹਾਂ ਨਾਲ ਸਹਾਇਤਾ ਕਰ ਰਿਹਾ ਸੀ।  ਇਸ ਬੱਚੇ ਦੀ ਦੇਖਭਾਲ ਲਈ ਕੁਝ  ਲੋਕਾਂ ਨੇ ਟਿਸ਼ੂ ਪੇਪਰ ਵੀ ਲਿਆਂਦੇ ਸਨ। ਉਸ ਬੱਚੇ ਦੀ ਸਹਾਇਤਾ ਵਾਸਤੇ ਹੋਰ ਵੀ ਕਈ ਵਿਅਕਤੀ ਸ਼ਾਮਿਲ ਸਨ। ਜਿਸ 22 ਸਾਲਾ ਸਿੱਖ ਨੌਜਵਾਨ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਪਣੀ ਛੋਟੀ ਦਸਤਾਰ ਦਾ ਸਹਾਰਾ ਦਿੱਤਾ, ਵਾਕਿਆ ਹੀ ਧਰਮ ਤੋਂ ਉਪਰ ਉਠ ਕੇ ਇਨਸਾਨੀਅਤ ਦੀ ਸੇਵਾ ਹੈ। ਪਰ ਇਥੇ ਵਿਚਾਰਨ ਵਾਲੀ ਗੱਲ ਹੈ ਕਿ ਕੀ ਅਜਿਹੀ ਹਾਲਤ ਦੇ ਵਿਚ ਵਾਰ-ਵਾਰ ਦਸਤਾਰ ਲਾਹ ਕੇ ਹੀਰੋ ਬਨਣ ਦਾ ਰੁਝਾਨ ਤਾਂ ਪੈਦਾ ਨਹੀਂ ਹੋ ਜਾਵੇਗਾ? ਬਹੁਤ ਸਾਰੇ ਲੋਕਾਂ ਨੇ ਆਪਣੀ ਆਪਣੀ ਰਾਇ ਵੀ ਫੇਸ ਬੁੱਕ ਉਤੇ ਛੱਡੀ ਹੈ। ਸਿੱਖਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਸ ਨੌਜਵਾਨ ਦੀ ਨਕਲ ਕਰਕੇ ਕੋਈ ਹੀਰੋ ਬਨਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਕ ਸਿੱਖ ਦੇ ਲਈ ਦਸਤਾਰ ਵੀ ਮਾਅਨੇ ਰਖਵਾਉਂਦੀ ਹੈ। ਅਜਿਹੀ ਹਾਲਤ ਦੇ ਵਿਚ ਸਿੱਖ ਇਹ ਵੀ ਸੋਚ ਸਕਦਾ ਹੈ ਕਿ ਉਸ ਸਮੇਂ ਕੋਈ ਤਰੀਕਾ ਵਰਤਣ ਦੀ ਸੋਚੀ ਜਾਵੇ। ਉਸ ਸਮੇਂ ਸਿਰਫ ਦਸਤਾਰ ਹੀ ਕਿਉਂ ਲਾਹੀ ਜਾਵੇ, ਜਦ ਕਿ ਸਰੀਰ ਉਤੇ ਪਹਿਨੇ ਕੋਈ ਹੋਰ ਕੱਪੜੇ ਵੀ ਵਰਤੇ ਜਾ ਸਕਦੇ ਸਨ।
ਇਸ ਮਾਮਲੇ ਉਤੇ ਕਈ ਤਰ੍ਹਾਂ ਦੇ ਲੋਕਾਂ ਦੇ ਵਿਚਾਰ ਫੇਸਬੁੱਕ ਉਤੇ ਸ਼ੇਅਰ ਹੋ ਰਹੇ ਹਨ। ਗੋਰੇ ਲੋਕਾਂ ਨੇ ਬਹੁਤ ਤਰੀਫ ਕੀਤੀ ਹੈ ਅਤੇ ਕਿਹਾ ਹੈ ਕਿ ਨੰਗੇ ਸਿਰ ਫੋਟੋ ਨਹੀਂ ਸਾ ਪਾਉਣੀ ਚਾਹੀਦੀ। ਜੋ ਸਿੱਖ ਨੌਜਵਾਨ ਨੇ ਕੰਮ ਕੀਤਾ ਹੈ ਬਹੁਤ ਵਧੀਆ ਹੈ ਪਰ ਨੰਗੇ ਸਿਰ ਫੋਟੋ ਪਾ ਕੇ ਧਰਮੀ ਬੰਦਾ ਚੰਗਾ ਨਹੀਂ ਲਗਦਾ।