ਆਸਟ੍ਰੇਲੀਆਈ ਓਪਨ ਵੱਲੋਂ ਕੋਵਿਡ ਪਾਜ਼ਿਟਿਵ ਖਿਡਾਰੀਆਂ ਵਾਸਤੇ ਵੱਡਾ ਐਲਾਨ, ਰੱਖੀ ਸ਼ਰਤ

ਅਜਿਹੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਜੋ ਕਿ ਆਸਟ੍ਰੇਲੀਆਈ ਓਪਨ ਵਿੱਚ ਭਾਗ ਲੈਣ ਵਾਸਤੇ ਆਉਣਗੇ ਅਤੇ ਜੇਕਰ ਉਹ ਕਰੋਨਾ ਪਾਜ਼ਿਟਿਵ ਹਨ ਤਾਂ ਉਨ੍ਹਾਂ ਵਾਸਤੇ ਆਸਟ੍ਰੇਲੀਆਈ ਓਪਨ ਅਦਾਰੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਜਿਹੇ ਖਿਡਾਰੀ ਵੀ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਸਕਦੇ ਹਨ -ਬਸ਼ਰਤੇ ਕਿ ਉਨ੍ਹਾਂ ਦੀ ਸਿਹਤ ਠੀਕ ਠਾਕ ਹੋਣੀ ਚਾਹੀਦੀ ਹੈ। ਖਿਡਾਰੀਆਂ ਨੂੰ ਕਰੋਨਾ ਪਾਜ਼ਿਟਵ ਜਾਂ ਨੈਗੇਟਿਵ ਰਿਪੋਰਟ ਦਿਖਾਉਣ ਦੀ ਜ਼ਰੂਰਤ ਵੀ ਨਹੀਂ ਰੱਖੀ ਗਈ ਹੈ।
ਅਦਾਰੇ ਦੇ ਮੁਖੀ ਕਰੇਗ ਟੈਲੇ ਵੱਲੋਂ ਦਿੱਤੇ ਗਏ ਬਿਆਨਾਂ ਰਾਹੀਂ ਦਰਸਾਇਆ ਗਿਆ ਹੈ ਕਿ ਅਦਾਰਾ ਅਜਿਹੀਆਂ ਕੋਈ ਵੀ ਪਾਬੰਧੀਆਂ ਕੋਵਿਡ-19 ਪਾਜ਼ਿਟਿਵ ਖਿਡਾਰੀਆਂ ਉਪਰ ਨਹੀਂ ਲਗਾ ਰਿਹਾ ਹੈ। ਜੇਕਰ ਉਹ ਸਿਹਤ ਪੱਖੋਂ ਕੁੱਝ ਕਮਜ਼ੋਰੀ ਆਦਿ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀਯੋਗਿਤਾ ਵਿੱਚੋਂ ਬਾਹਰ ਰਹਿਣ ਦੀ ਸਲਾਹ ਹੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਕਤ ਚਿਤਾਵਨੀਆਂ ਸਮੁੱਚੇ ਖਿਡਾਰੀਆਂ ਅਤੇ 12,000 ਤੋਂ ਵੀ ਉਪਰ ਦੇ ਸਟਾਫ਼ ਮੈਂਬਰਾਂ ਨੂੰ ਦਿੱਤੀਆਂ ਜਾ ਚੁਕੀਆਂ ਹਨ ਕਿ ਜੇਕਰ ਉਹ ਕਰੋਨਾ ਪਾਜ਼ਿਟਿਵ ਹਨ ਅਤੇ ਸਿਹਤ ਪੱਖੋਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਆਪਣੇ ਘਰਾਂ ਵਿੱਚ ਹੀ ਰਹਿਣ।