ਨਾਟਕ ਫਰੰਗੀਆਂ ਦੀ ਨੂੰਹ ਦੀ ਸਫਲ ਪੇਸ਼ਕਾਰੀ

ਲੰਘੇ ਹਫ਼ਤੇ ਰੰਗਮੰਚਕਾਰੀ ਮਲਟੀਕਲਚਰਲ ਥਿਏਟਰ ਗਰੁੱਪ ਮੈਲਬਰਨ ਦੇ  ਸਥਾਨਕ ਕਲਾਕਾਰਾਂ ਵੱਲੋਂ  ਦੱਖਣ ਪੂਰਬੀ ਮੈਲਬਰਨ ਦੇ ਹੈਂਪਟਨ ਪਾਰਕ ਇਲਾਕੇ ਵਿੱਚ  ਨਾਟਕ ਫਰੰਗੀਆਂ ਦੀ ਨੂੰਹ ਦੀ ਸਫਲ ਪੇਸ਼ਕਾਰੀ ਕੀਤੀ ਗਈ। ਇੰਗਲੈਂਡ ਦੀ ਲੇਖਿਕਾ  ਵੀਨਾ ਵਰਮਾ ਦੀ ਕਹਾਣੀ ਤੇ ਆਧਾਰਤ ਇਸ ਨਾਟਕ ਨੂੰ ਅਦਾਕਾਰਾ ਤੇ ਬਹੁਪੱਖੀ ਸ਼ਖ਼ਸੀਅਤ  ਰਮਾ ਸੇਖੋਂ ਹੁਰਾਂ  ਦੀ ਅਗਵਾਈ ਹੇਠ  ਦੋ ਹਫ਼ਤੇ ਪਹਿਲਾਂ  ਵੀ ਵੈਰੀਬੀ  ਵਿਖੇ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ, ਤੇ ਭਰਵਾਂ ਹੁੰਗਾਰਾ ਮਿਲਿਆ ਸੀ । ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦੌਰਾਨ ਬਿਹਤਰੀਨ ਅਦਾਕਾਰੀ ਦੇ ਨਾਲ ਨਾਲ ਤਕਨੀਕੀ ਪੱਖ ਦੀ ਮੁਹਾਰਤ ਨੂੰ ਵੀ ਲੋਕਾਂ ਸਾਹਮਣੇ ਰੱਖਿਆ। 

ਸਤਾਰਾਂ ਅਦਾਕਾਰਾਂ ਦੀ ਟੀਮ ਦਾ ਨਾਟਕ ਸਾਡੇ ਸਮਾਜ ਵਿੱਚ ਵਾਪਰਦੇ ਘਰੇਲੂ ਝਗੜਿਅਾਂ ਬਾਰੇ ਸੀ, ਅਤੇ ਸਮਾਜਿਕ ਮਸਲਿਅਾਂ ਅਤੇ  ਸਾਰੋਕਾਰਾਂ ਤੇ ਵੀ  ਕਟਾਖਸ਼ ਕਰਦਾ ਸੀ। ਨਾਟਕ ਦਾ ਸੰਗੀਤ  ਅਮ੍ਰਿਤਸਰ ਤੋਂ ਗਗਨ ਵਡਾਲੀ ਨੇ ਤਿਆਰ ਕੀਤਾ ਸੀ ਤੇ ਸੁਰੀਲੀ ਗਾਇਕਾ ਸੁਮਿਤ  ਢਿੱਲੋਂ ਨੇ ਗੀਤ ਨੂੰ ਅਾਪਣੀ ਅਵਾਜ ਦਿੱਤੀ। ਨਿਰਦੇਸ਼ਨ , ਗੀਤ ਅਤੇ ਸਕਰਿਪਟ ਦਾ ਜ਼ਿੰਮਾ ਰਮਾ ਸੇਖੋਂ ਨੇ ਬਾਖ਼ੂਬੀ ਨਿਭਾਇਆ। 

ਬਿਕਰਮ ਸੇਖੋਂ ਹੁਰਾਂ ਨੇ ਦੱਸਿਆ ਕਿ ਆਸਟ੍ਰੇਲੀਅਨ ਵਸਦੇ ਪਰਵਾਸੀਆਂ ਲਈ ਇਹ ਨਾਟਕ ਦੀ ਪੇਸ਼ਕਾਰੀ ਬਿਲਕੁਲ ਵੱਖਰੀ ਵੰਨਗੀ ਸੀ ਜਿਸ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਉਮਰ ਦੇ ਲੋਕਾਂ ਨੇ ਖੂਬ ਸਰਾਹਿਆ ਅਤੇ ਆਨੰਦ ਮਾਣਿਆ। ਹੋਰਨਾਂ  ਤੋਂ ਇਲਾਵਾ ਭੁਪਿੰਦਰ ਪਾਠਕ ਹਰਪ੍ਰੀਤ ਸਿੰਘ ,ਪਰਨੀਤ ਕੌਰ, ਅਦਬ ਸੇਖੋਂ, ਅਰਸ਼ ਸਿੰਘ ਪ੍ਰੋਡਕਸ਼ਨ ਮੈਨੇਜਰ ਸਨੀ ਸਿੰਘ ਤੰਬਰ, ਮਿਊਜ਼ਿਕ ਤੇ ਲਾਈਟਿੰਗ  ਵਾਸਤੇ ਮਨਵੀਰ ਸਿੰਘ  ਦਾ ਵਿਸ਼ੇਸ਼ ਯੋਗਦਾਨ ਰਿਹਾ।