ਦ ਪੀਪਲ ਫਰਸਟ ਨੇ ਲੁਧਿਆਣਾ ਦੇ ਜਵੱਦੀ ਕਲਾਂ ਵਿਖੇ ਲਗਾਏ ਬੂਟੇ

IMG_2362

ਨਿਊਯਾਰਕ /ਲੁਧਿਆਣਾ, 29 ਜੁਲਾਈ — ਐਨਜੀਓ ਦ ਪੀਪਲ ਫਰਸਟ ਵਲੋਂ ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਬੂਟੇ ਲਗਾਉਣ ਦਾ ਕ੍ਰਮ ਜਾਰੀ ਹੈ। ਐਨਜੀਓ ਵਲੋਂ ਫਾਊਂਡਰ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਜਵੱਦੀ ਕਲਾਂ ਦੀ ਇਕ ਪਾਰਕ ਵਿੱਚ ਬੂਟੇ ਲਗਾਏ ਗਏ। ਸੰਸਥਾ ਨੇ ਚਾਹਵਾਨ ਲੋਕਾਂ ਨੂੰ ਬੂਟੇ ਵੀ ਵੰਡੇ।

ਦੀਵਾਨ ਨੇ ਦੱਸਿਆ ਕਿ ਰੁੱਖ ਜੀਵਨ ਦਾ ਸ੍ਰੋਤ ਹਨ, ਜਿਨ੍ਹਾਂ ਦੇ ਬਗੈਰ ਜਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਰੁੱਖਾਂ ਨੂੰ ਜਲ, ਵਾਯੂ, ਭੋਜਨ ਆਦਿ ਦਾ ਸ੍ਰੋਤ ਦਸਦਿਆਂ ਕਿਹਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਵਾਸਤੇ ਰੁੱਖਾਂ ਨੂੰ ਬਚਾਉਣਾ ਪਵੇਗਾ। ਕਦੋਂ ਤੱਕ ਆਧੁਨਿਕੀਕਰਨ ਤੇ ਤਰੱਕੀ ਦੇ ਨਾਂਮ ਤੇ ਰੁੱਖਾਂ ਦੀ ਬਲੀ ਦਿਤੀ ਜਾਂਦੀ ਰਹੇਗੀ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਰੁੱਖਾਂ ਨੂੰ ਆਪਣਾ ਕੇ ਉਨ੍ਹਾਂ ਨੂੰ ਬਚਾਈਏ ਤੇ ਵੱਧ ਤੋਂ ਵੱਧ ਬੂਟੇ ਲਗਾਈਏ।

IMG_2363
ਪ੍ਰੋਗਰਾਮ ਦਾ ਆਯੋਜਨ ਸਤਵਿੰਦਰ ਜਵੱਦੀ ਨੇ ਕੀਤਾ ਸੀ, ਜਿਥੇ ਹੋਰਨਾਂ ਤੋਂ ਇਲਾਵਾ, ਮਨਜੀਤ ਸਿੰਘ ਜਵੱਦੀ, ਇੰਦਰਜੀਤ ਕਪੂਰ, ਸੁਨੀਲ ਦੱਤ, ਰਜਤ ਸੂਦ, ਬਲਜੀਤ ਅਹੂਜਾ, ਮਦਨ ਲਾਲ ਮਧੂ, ਅਜਾਦ ਸ਼ਰਮਾ, ਪੰਕਜ ਸ਼ਰਮਾ, ਡਾ ਕਰਨ ਸੋਨੀ, ਓਂਕਾਰ ਚੰਦ ਸ਼ਰਮਾ, ਮਨੀ ਖੇਵਾ, ਨਰਿੰਦਰ ਸੁਰਾ, ਦਰਸ਼ਨ ਸਿੰਘ ਇਯਾਲੀ, ਡਾ ਧਰਮਪਾਲ ਸੋਨੀ, ਕੁਲਦੀਪ ਸਿੰਘ, ਜਿੰਦਰ ਪਾਲ ਸਿੰਘ, ਅਨੂਪ ਜਵੱਦੀ, ਰਵਿੰਦਰ ਕਟਾਰੀਆ, ਵਿਵੇਕ ਭਾਰਤੀ, ਇੰਦਰਜੀਤ, ਜਗਦੇਵ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਹਰਿ ਰਾਮ, ਤਰਸੇਮ ਜਵੱਦੀ, ਰਕੇਸ਼ ਕੁਮਾਰ, ਅਮਨਦੀਪ ਸਿੰਘ, ਰਵੀ ਜਵੱਦੀ, ਗੁਰਮੀਤ ਸਿੰਘ, ਕ੍ਰਿਸ਼ਨ ਲਾਲ ਗਰੋਵਰ, ਰਜਿੰਦਰ ਮਹਿਤਾ, ਚੇਤ ਰਾਮ, ਬਲਦੇਵ ਜਵੱਦੀ, ਸੰਨੀ ਖੇਵਾ, ਗਗਨ ਅਰੋੜਾ, ਦੇਸ ਰਾਜ ਵੀ ਮੌਜੂਦ ਰਹੇ।

Install Punjabi Akhbar App

Install
×