ਪੱਛਮੀ ਹਾਰਬਰ ਟਨਲ ਨੂੰ ਮਿਲੀ ਪਲਾਨਿੰਗ ਅਪਰੂਵਲ

ਨਿਊ ਸਾਊਥ ਵੇਲਜ਼ ਸਰਕਾਰ ਨੇ ਵੈਸਟਰਨ ਹਾਰਬਰ ਟਨਲ ਅਤੇ ਵਰਿੰਗਾਹ ਫਰੀਵੇਅ ਦੀ ਮੁੜ ਤੋਂ ਉਸਾਰੀ ਲਈ ਪਲਾਨਿੰਗ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤਰ੍ਹਾਂ ਹੁਣ ਸਿਡਨੀ ਹਾਰਬਰ ਲਈ ਤੀਸਰੀ ਰੋਡ ਕਰਾਸਿੰਗ ਤਿਆਰ ਕਰਨ ਦਾ ਰਾਹ ਹੋਰ ਪੱਧਰਾ ਹੋ ਗਿਆ ਹੈ। ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ 6.5 ਕਿ.ਮੀਟਰ ਲੰਬੀ ਇੱਕ ਸੁਰੰਗ ਸ਼ਾਮਿਲ ਹੈ ਜਿਹੜੀ ਕਿ ਦੋਹੀਂ ਪਾਸੀਂ ਤਿੰਨ ਲੇਨ ਦੀ ਸਹੂਲਤ ਨਾਲ ਲੈਸ ਹੋਵੇਗੀ ਅਤੇ ਇਸ ਨਾਲ ਸਿਡਨੀ ਤੋਂ ਸਿਡਨੀ ਓਲੰਪਿਕ ਪਾਰਕ ਵਿਚਲੇ ਰਾਹ ਉਪਰ 20 ਮਿਨਟ ਦੇ ਸਮੇਂ ਦਾ ਫਰਕ ਪੈ ਜਾਵੇਗਾ। ਇਸ ਨਾਲ ਸਿਡਨੀ ਹਾਰਬਰ ਬ੍ਰਿਜ ਦੇ ਨਾਲ ਨਾਲ ਸਿਡਨੀ ਹਾਰਬਰ ਟਨਲ, ਐਨਜ਼ੈਕ ਬ੍ਰਿਜ ਅਤੇ ਵੈਸਟਰਨ ਡਿਸਟ੍ਰਿਬਿਊਟਰ ਉਪਰ ਵੀ ਵਾਹਨਾਂ ਦੀ ਆਵਾਜਾਈ ਦਾ ਭਾਰ ਘਟੇਗਾ। ਨਵੀਂ ਬਣਨ ਵਾਲੀ ਸੁਰੰਗ ਨਵੇਂ ਰੋਜ਼ੇਲ ਇੰਟਰਚੇਂਜ ਤੋਂ ਸ਼ੁਰੂ ਹੋਵੇਗੀ ਅਤੇ ਹਾਰਬਰ ਦੇ ਅੰਦਰੋਂ ਦੀ ਹੁੰਦੀ ਹੋਈ ਵਾਰਿੰਗਾਹ ਫਰੀਵੇਅ ਨੂੰ ਜਾ ਮਿਲੇਗੀ। ਇਸ ਨਵੇਂ ਨਿਰਮਾਣ ਨਾਲ ਜਿੱਥੇ ਰਾਜ ਦੀ ਅਰਥ-ਵਿਵਸਥਾ ਨੂੰ ਫਾਇਦਾ ਹੋਵੇਗਾ ਉਥੇ ਹੀ ਕੁੱਝ ਖੇਤਰਾਂ ਨੂੰ ਆਪਸ ਵਿੱਚ ਸਿੱਧੇ ਤੌਰ ਤੇ ਜੋੜਿਆ ਜਾਵੇਗਾ ਅਤੇ ਇਸ ਦੇ ਨਾਲ ਹੀ 15,000 ਪੂਰੇ ਸਮੇਂ ਦੇ ਰੌਜ਼ਗਾਰ ਉਤਪਾਦਨ ਵਿੱਚ ਵੀ ਇਹ ਪ੍ਰਾਜੈਕਟ ਸਹਾਈ ਹੋਵੇਗਾ। ਪਲਾਨਿੰਗ ਅਪਰੂਵਲ ਦੇ ਮਤਲਭ ਤੋਂ ਉਨ੍ਹਾਂ ਦੱਸਿਆ ਕਿ ਇਸ ਨਾਲ ਹੁਣ ਰਾਜ ਸਰਕਾਰ ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਜਲਦੀ ਹੀ ਨੇਪਰੇ ਚਾੜ੍ਹ ਦੇਵੇਗੀ ਜਿਸ ਵਿੱਚ ਕਿ ਵਾਰਿੰਗਾਹ ਫਰੀਵੇਅ ਦਾ 4 ਕਿ. ਮੀਟਰ ਲੰਬਾ ਕੋਰੀਡੋਰ ਦੀ ਨਵੀਨੀਕਰਣ ਹੋਣਾ ਸ਼ਾਮਿਲ ਹੈ। ਪ੍ਰਾਜੈਕਟ ਦੀ ਸ਼ੁਰੂਆਤ ਇਸੇ ਸਾਲ ਦੇ ਪਹਿਲੇ ਕੁਆਟਰ ਵਿੱਚ ਹੀ ਕੀਤੀ ਜਾਣੀ ਤੈਅ ਹੈ। ਜ਼ਿਆਦਾ ਜਾਣਕਾਰੀ ਲਈ nswroads.work/whtbl ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks