ਵਲਿੰਗਟਨ ਤੋਂ ਭਾਰਤੀ ਵਿਦਿਆਰਥੀ ਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਲਈ 23000 ਡਾਲਰ ਹੋਏ ਇਕੱਠੇ

panali-2ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਬੀਤੀ 30 ਮਾਰਚ ਨੂੰ ਇਕ ਭਾਰਤੀ ਵਿਦਿਆਰਥੀ ਬੂਬੇਸ਼ ਕੁਮਾਰ ਪਲਾਨੀ ਸਮੁੰਦਰ ਦੇ ਵਿਚ ਪਾਣੀ ਦੀ ਮਾਰ ਹੇਠ ਆ ਗਿਆ ਸੀ, ਦੋ ਗੋਰੀਆਂ ਕੁੜੀਆਂ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਹਸਪਤਾਲ ਪਹੁੰਚਾਇਆ ਪਰ ਉਹ 3 ਅਪ੍ਰੈਲ ਨੂੰ ਹਸਪਤਾਲ ਦੇ ਵਿਚ ਦਮ ਤੋੜ ਗਿਆ ਸੀ। ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ ਜਾਣਾ ਸੀ ਜਿਸ ਦੇ ਲਈ 15000 ਡਾਲਰ ਦੀ ਜਰੂਰਤ ਸੀ। ਪਹਿਲਾਂ ਇਹ ਰਕਮ ਇਥੇ ਉਸਦੇ ਦੋਸਤਾਂ ਮਿੱਤਰਾਂ ਵੱਲੋਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿਰਫ 3800 ਡਾਲਰ ਹੀ ਇਕੱਠੇ ਹੋਏ। ਫਿਰ ਸਥਾਨਕ ਮੀਡੀਆ ਵੱਲੋਂ ਇਕ ਅਪੀਲ ਛਾਪੀ ਗਈ ਜਿਸ ਦੇ ਤਹਿਤ ਲੋਕਾਂ ਨੇ ਦਾਨ ਦੀ ਰਕਮ ਆਨ ਲਾਈਨ ਪਾ ਕੇ ਹੀ 23000 ਡਾਲਰ ਤੱਕ ਦੀ ਰਕਮ ਇਕੱਠੀ ਕਰ ਦਿੱਤੀ। ਇਹ ਰਕਮ ਜਿੱਥੇ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਵਾਸਤੇ ਵਰਤੀ ਜਾਵੇਗੀ ਉਥੇ ਬਾਕੀ ਬਚਦੀ ਰਕਮ ਪਰਿਵਾਰ ਨੂੰ ਭੇਜੀ ਜਾਵੇਗੀ। ਬੂਬੇਸ਼ ਕੁਮਾਰ ਪਨਾਲੀ ਵੇਲਾਮੱਲ (ਚੇਨਈ) ਤੋਂ ਸੀ ਅਤੇ ਮਾਰਚ 2014 ਦੇ ਵਿਚ ਨਿਊਜ਼ੀਲੈਂਡ ਪੜ੍ਹਾਈ ਕਰਨ ਵਾਸਤੇ ਆਇਆ ਸੀ।