ਅਗਲੇ ਮਹੀਨੇ ਹੋਣ ਵਾਲੇ ਸਿਡਨੀ ਦੇ ਸ਼ੋਅ ‘ਪਿਪਿੰਨ’ ਲਈ ਤਿਆਰੀਆਂ ਜ਼ੋਰਾਂ ਤੇ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸ੍ਰੀ ਸਟੁਅਰਟ ਆਇਰਸ ਨੇ ਜਾਣਕਾਰੀ ਦਿੱਤੀ ਹੈ ਕਿ ਲੱਗਭਗ 7 ਮਹੀਨਿਆਂ ਤੋਂ ਕਰੋਨਾ ਦੀ ਮਾਰ ਹੇਠ ਬੰਦ ਪਏ ਥਿਏਟਰਾਂ ਵਾਸਤੇ ਖ਼ੁਸ਼ਖ਼ਬਰੀ ਇਹ ਹੈ ਕਿ ਅਗਲੇ ਮਹੀਨੇ ਨਵੰਬਰ ਦੀ 24 ਤਾਰੀਖ ਤੋਂ ਸਿਡਨੀ ਦੇ ਲਿਰਿਕ ਥਿਏਟਰ ਵਿੱਚ ਸ਼ੋਅ ‘ਪਿਪਿੰਨ’ ਦੀ ਮੁੜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਉਕਤ ਸ਼ੋਅ ਕੋਵਿਡ ਮਹਾਂਮਾਰੀ ਤੋਂ ਬਾਅਦ ਖੁਲ੍ਹਣ ਵਾਲੇ ਥਿਏਟਰਾਂ ਦਾ ਪ੍ਰੀਮੀਅਰ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰਾ ਰੌਜ਼ਗਾਰ ਥਿਏਟਰ ਨਾਲ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਵਿੱਚ ਸੰਗੀਤਕਾਰ, ਕਲਾਕਾਰ, ਸਹਾਇਕ, ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਕਾਮੇ ਸ਼ਾਮਿਲ ਹਨ ਜਿਨ੍ਹਾਂ ਦਾ ਜੀਵਨ-ਬਸਰ ਥਿਏਟਰ ਉਪਰ ਹੀ ਨਿਰਭਰ ਹੁੰਦਾ ਹੈ। ਇਸ ਸ਼ੋਅ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁਕੀ ਹੈ ਅਤੇ ਆਨਲਾਈਨ pippinthemusical.com.au ਉਪਰ ਵਿਜ਼ਿਟ ਕਰਕੇ ਸੀਟ ਬੁੱਕ ਕੀਤੀ ਜਾ ਸਕਦੀ ਹੈ ਹੋਰ ਜਾਣਕਾਰੀ sydney.com ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ। ਨਿਊ ਸਾਊਥ ਵੇਲਜ਼ ਸਰਕਾਰ ਦੀ ਏਜੰਸੀ (ਡੈਸਟੀਨੇਸ਼ਨ ਨਿਊ ਸਾਊਥ ਵੇਲਜ਼) ਇਸ ਦਾ ਸੰਚਾਲਨ ਸਰਕਾਰ ਦੇ ਟੂਰਿਜ਼ਮ ਅਤੇ ਵੱਡੇ ਮੌਕਿਆਂ ਨੂੰ ਇੰਤਜ਼ਾਮ ਕਰਨ ਵਾਲੇ ਵਿਭਾਗ ਅਧੀਨ ਕਰ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ www.nsw.gov.au/COVID-19 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×