ਭਾਰਤ ਸਰਕਾਰ ਨੇ ਹੁਣ ‘ਪਰਸਨਜ਼ ਆਫ ਇੰਡੀਅਨ ਓਰੀਜ਼ਿਨ’ (ਪੀ.ਆਈ.ਓ) ਕਾਰਡਾਂ ਨੂੰ 31 ਮਾਰਚ ਤੋਂ ਬਾਅਦ ਖਤਮ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਜਿਨ੍ਹਾਂ ਕੋਲ ਓ.ਸੀ.ਆਈ. (ਓਵਰਸੀਜ਼ ਸਿਟੀਜ਼ਨ ਆਫ ਇੰਡੀਆ) ਕਾਰਡ ਨਹੀਂ ਸਨ ਉਹ ਪੀ.ਆਈ.ਓ ਕਾਰਡ ਉਤੇ ਭਾਰਤ ਯਾਤਰਾ ਕਰ ਸਕਦੇ ਸਨ ਪਰ ਹੁਣ ਇਹ ਸਹੂਲਤ ਪਿਛਲੇ ਸਾਲ 9 ਜਨਵਰੀ ਨੂੰ ਬੰਦ ਕੀਤੀ ਗਈ ਸੀ, ਜੋ ਕਿ ਬਾਅਦ ਵਿਚ 31 ਮਾਰਚ ਤੱਕ ਵਧਾ ਦਿੱਤੀ ਗਈ ਸੀ। ਹੁਣ ਸਾਰੇ ਪੀ.ਆਈ.ਓ ਕਾਰਡਾਂ ਨੂੰ ਓ.ਸੀ.ਆਈ. ਦੇ ਵਿਚ ਤਬਦੀਲ ਕਰਨਾ ਹੋਏਗਾ ਤਾਂ ਹੀ ਉਹ ਇੰਡੀਆ ਜਾ ਸਕਣਗੇ ਜਾਂ ਫਿਰ ਵੀਜ਼ਾ ਲੈਣਗੇ। ਵਰਨਣਯੋਗ ਹੈ ਕਿ ਓ.ਸੀ.ਆਈ. ਲੈਣ ਵਾਸਤੇ ਦੋ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਇਸ ਸਬੰਧੀ ਨਵੀਂਆਂ ਸ਼ਰਤਾਂ ਵੀ 23 ਨਵੰਬਰ 2015 ਨੂੰ ਲਾਗੂ ਕੀਤੀਆਂ ਗਈਆਂ ਸਨ। ਵਰਨਣਯੋਗ ਹੈ ਕਿ ਇਸ ਵੇਲੇ ਵਲਿੰਗਟਨ ਸਥਿਤ ਨਵੇਂ ਹਾਈਕਮਿਸ਼ਨਰ ਨੇ ਸ੍ਰੀ ਸੰਜੀਵ ਕੋਹਲੀ ਨੇ ਚਾਰਜ ਨਹੀਂ ਲਿਆ ਹੈ ਜਦ ਕਿ ਉਨ੍ਹਾਂ ਦੀ ਨਿਯੁਕਤੀ 17 ਦਸੰਬਰ 2015 ਦੀ ਹੋ ਚੁੱਕੀ ਹੈ।