
ਰੂਸ ਦੀ ਇੱਕ ਖਾਨ ਤੋਂ ਮਿਲਿਆ 14.83 ਕੈਰੇਟ ਦਾ ਅਨੋਖਾ ਬੈਂਗਨੀ-ਗੁਲਾਬੀ ਰੰਗ ਦਾ ਹੀਰਾ ਬੀਤੇ ਬੁੱਧਵਾਰ ਨੂੰ 198 ਕਰੋੜ ਰੁਪਿਆਂ ਵਿੱਚ ਨਿਲਾਮ ਹੋਇਆ। ਸੋਥਬੀ ਦੁਆਰਾ ‘ਕੁਦਰਤ ਦਾ ਸੱਚਾ ਅਜੂਬਾ’ ਕਰਾਰ ਦਿੱਤੇ ਇਸ ਹੀਰੇ ਨੂੰ ਇੱਕ ਗੁੰਮਨਾਮ ਸ਼ਖਸ ਨੇ ਟੇਲੀਫੋਨ ਜ਼ਰੀਏ ਬੋਲੀ ਲਗਾ ਕੇ ਖਰੀਦਿਆ। ਇਸਦਾ ਸੰਚਾਲਨ ਕਰਣ ਵਾਲੇ ਜਵੈਲਰੀ ਮਾਹਰ ਬੇਨੋਇਟ ਰਿਪੇਲਿਨ ਦੇ ਅਨੁਸਾਰ, ਇਹ ਵਿਸ਼ੇਸ਼ ਬੈਂਗਨੀ – ਗੁਲਾਬੀ ਹੀਰੇ ਦੀ ਨੀਲਾਮੀ ਦੀ ਰਿਕਾਰਡ ਕੀਮਤ ਹੈ।