ਵਰਕਰਾਂ ਦੀ ਬਿਮਾਰੀ ਜਾਂ ਬਿਮਾਰ ਦੀ ਦੇਖ-ਰੇਖ ਵਾਸਤੇ ਵਿਕਟੋਰੀਆ ਸਰਕਾਰ ਨੇ ਐਲਾਨੀ ਮਾਲੀ ਮਦਦ ਦੀ ਇੱਕ ਸਕੀਮ

(ਦ ਏਜ ਮੁਤਾਬਿਕ) ਵਿਕਟੋਰੀਆਈ ਸਰਕਾਰ ਨੇ ਸਿਹਤ ਮਹਿਕਮਿਆਂ ਅਤੇ ਹੋਰ ਜਨਤਕ ਅਦਾਰਿਆਂ ਦੇ ਅਸੁਰੱਖਿਅਤ ਰੌਜ਼ਗਾਰ (temporary workers) ਦੇ ਖੇਤਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਲਈ ਇੱਕ ਦੋ ਸਾਲ ਦਾ ਪਾਇਲਟ ਪ੍ਰੋਗਰਾਮ ਤਿਆਰ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਸਰਕਾਰ ਅਜਿਹੇ ਮੁਲਾਜ਼ਮਾਂ ਨੂੰ ਘੱਟੋ ਘੱਟ 5 ਦਿਨ ਦੀ ਛੁੱਟੀ ਦੇਵੇਗੀ (ਸਿਕ ਲੀਵ) ਅਤੇ ਇਸ ਦੀ ਤਨਖਾਹ ਸਰਕਾਰ ਆਪ ਦੇਵੇਗੀ। ਉਕਤ ਪਾਇਲਟ ਪ੍ਰੋਗਰਾਮ 2021 ਦੇ ਆਖੀਰ ਅਤੇ ਜਾਂ ਫੇਰ 2022 ਦੇ ਸ਼ੁਰੂਆਦੀ ਦੌਰ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਅਜਿਹੇ ਕੰਮ-ਧੰਦਿਆਂ ਉਪਰ ਲੱਗੇ ਹੋਏ ਲੋਕਾਂ ਦੇ ਰੌਜ਼ਗਾਰ ਵਿੱਚ ਜੋਖਮ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ ਜਿਹੜੇ ਕਿ ਜਨਤਕ ਸਿਹਤ ਦੇ ਮਹਿਕਮਿਆਂ ਵਿੱਚ ਕੰਮ ਕਰਦੇ ਹਨ ਅਤੇ ਉਹ ਵੀ ਆਰਜ਼ੀ ਤੌਰ ਤੇ ਅਤੇ ਉਨ੍ਹਾਂ ਦੀਆਂ ਨੌਕਰੀਆਂ ਦੇ ਸਮੇਂ ਦੀ ਵੀ ਨਿਸਚਿਤਤਾ ਕਾਇਮ ਨਹੀਂ ਹੁੰਦੀ ਪਰੰਤੂ ਫੇਰ ਵੀ ਉਹ ਆਪਣੀ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਂਦੇ ਹਨ ਅਤੇ ਉਹ ਵੀ ਆਪਣਾ ਅਤੇ ਆਪਣੇ ਘਰਦਿਆਂ ਦਾ ਜੀਵਨ ਜੋਖਮ ਵਿੱਚ ਪਾ ਕੇ। ਰਾਜ ਦੇ ਖ਼ਜ਼ਾਨਾ ਅਤੇ ਉਦਯੋਗ ਸਬੰਧਾਂ ਦੇ ਮੰਤਰੀ, ਟਿਮ ਪਾਲਾਸ ਨੇ ਕਿਹਾ ਕਿ ਉਕਤ ਪਾਇਲਟ ਪ੍ਰੋਗਰਾਮ ਵਾਸਤੇ ਸਰਕਾਰ ਨੇ 5 ਮਿਲੀਅਨ ਡਾਲਰਾਂ ਦਾ ਬਜਟ ਰੱਖਿਆ ਹੈ ਅਤੇ ਇਸ ਨਾਲ -ਰੈਸਟੌਰੈਂਟਾਂ, ਏਜਡ ਕੇਅਰ ਹੋਮਾਂ, ਸਫਾਈ ਕਰਮਚਾਰੀਆਂ, ਸੁਰੱਖਿਆ ਗਾਰਡਾਂ ਅਤੇ ਸੁਪਰ ਮਾਰਕਿਟ ਦੇ ਕਾਮਿਆਂ ਆਦਿ ਨੂੰ ਫਾਇਦਾ ਹੋਵੇਗਾ।

Install Punjabi Akhbar App

Install
×