ਉਮੀਦ ਹੈ ਮੋਦੀ ਨਾਲ ਜਲਦ ਮਿਲਣ ਦਾ ਮੌਕਾ ਮਿਲੇਗਾ- ਪਿਚਈ

Pichaiਭਾਰਤ ‘ਚ ਜਨਮੇ ਗੂਗਲ ਦੇ ਨਵੇਂ ਸੀ.ਈ.ਓ. ਸੁੰਦਰ ਪਿਚਈ ਨੂੰ ਵਧਾਈ ਦੇਣ ‘ਤੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਤੇ ਉਮੀਦ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਨੂੰ ਮੋਦੀ ਨਾਲ ਜਲਦ ਮਿਲਣ ਦਾ ਮੌਕਾ ਮਿਲੇਗਾ। ਮੋਦੀ ਨੇ ਤਕਨੀਕ ਦੇ ਖੇਤਰ ਦੀ ਦੁਬਾਰਾ ਗਠਿਤ ਦਿੱਗਜ ਕੰਪਨੀ ਦੇ ਸੀ.ਈ.ਓ ਬਣਨ ਲਈ ਪਿਚਈ ਨੂੰ ਟਵੀਟਰ ‘ਤੇ ਵਧਾਈ ਦਿੱਤੀ ਸੀ। ਪਿਚਈ ਨੇ 2004 ‘ਚ ਗੂਗਲ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।