ਆਯੁਸ਼ਮਾਨ ਨੇ ਵਿਸ਼ੇਸ਼ ਰੂਪ ਨਾਲ ‘ਅੰਧਾਧੁਨ’ ਲਈ ਸਿੱਖਿਆ ਪਿਆਨੋ ਵਜਾਉਣਾ

Ayushmann-Khurrana-Hairstyles-1-560x420

ਆਯੁਸ਼ਮਾਨ ਖੁਰਾਨਾ ਨੇ ਵਿਸ਼ੇਸ਼ ਰੂਪ ਨਾਲ ਆਪਣੀ ਅਗਲੀ ਫਿਲਮ ‘ਅੰਧਾਧੁਨ’ ਲਈ ਪਿਆਨੋ ਵਜਾਉਣਾ ਸਿੱਖਿਆ ਹੈ। ਫਿਲਮ ‘ਚ ਆਯੁਸ਼ਮਾਨ ਇਕ ਅੰਨੇ ਪਿਆਨੋ ਪਲੇਅਰ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਆਯੁਸ਼ਮਾਨ ਖੁਦ ਇਕ ਸੰਗੀਤਕਾਰ ਹਨ ਅਤੇ ਬੀਤੇ ਸਮੇਂ ‘ਚ ਆਪਣੇ ਸੰਗੀਤ ਤੇ ਗੀਤਾਂ ਨਾਲ ਪਹਿਲਾਂ ਹੀ ਪ੍ਰਭਾਵਿਤ ਕਰ ਚੁੱਕੇ ਹਨ। ਉਹ 2012 ‘ਚ ਆਈ ਆਪਣੀ ਫਿਲਮ ‘ਵਿੱਕੀ ਡੋਨਰ’ ਦੇ ਗੀਤ ‘ਪਾਣੀ ਦਾ ਰੰਗ’ ਨੂੰ ਆਵਾਜ਼ ਦੇ ਚੁੱਕੇ ਹਨ। ਆਯੁਸ਼ਮਾਨ ਨੇ ਯੂ. ਐੱਸ. ਏ. ਤੋਂ ਪਿਆਨੋ ਵਜਾਉਣ ਦੀ ਸਿੱਖਿਆ ਲਈ ਹੈ ਅਤੇ ਉਨ੍ਹਾਂ ਨੂੰ ਫਿਲਮ ‘ਚ ਇਕ ਸਿਖਿਅਕ ਪਿਆਨੋ ਦੇ ਰੂਪ ‘ਚ ਦੇਖਿਆ ਜਾਵੇਗਾ, ਜੋ ਸੰਗੀਤ ਦੀ ਦੁਨੀਆ ‘ਚ ਆਪਣਾ ਨਾਂ ਬਣਾਉਣ ਦੀ ਇੱਛਾ ਰੱਖਦੇ ਹਨ।

ਸ਼੍ਰੀਰਾਮ ਰਾਘਵਨ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ, ”ਆਯੁਸ਼ਮਾਨ ਖੁਦ ਇਕ ਸੰਗੀਤਕਾਰ ਹਨ ਪਰ ਉਨ੍ਹਾਂ ਇਸ ਲਈ ਜ਼ਬਰਦਸਤ ਸਿੱਖਿਆ ਲਈ ਹੈ। ਇਹ ਸਾਡੇ ਲਈ ਬਹੁਤ ਫਾਇੰਦੇਮੰਦ ਸਾਬਤ ਹੋਇਆ ਹੈ ਕਿਉਂਕਿ ਸਾਨੂੰ ਪਿਆਨੋ ‘ਤੇ ਉਂਗਲੀ ਦੇ ਸ਼ਾਰਟਸ ਲਈ ਬਾਡੀ ਡਬਲ ਨੂੰ ਲੈਣ ਦੀ ਜ਼ਰੂਰਤ ਨਹੀਂ ਪਈ ਜਾਂ ਕਿਸੇ ਵੀ ਪ੍ਰਕਾਰ ਦੇ ਵੀ. ਐੱਫ. ਐਕਸ. ਦਾ ਉਪਯੋਗ ਨਹੀਂ ਕਰਨਾ ਪਿਆ। ਉਹ ਫਿਲਮ ‘ਚ ਕੁਝ ਬੇਮਿਸਾਲ ਪੀਸ ਵਜਾਉਂਦੇ ਨਜ਼ਰ ਆਉਣਗੇ ਜੋ ਅਮਿਤ ਵਲੋਂ ਸ਼ਾਨਦਾਰ ਰੂਪ ਨਾਲ ਬਣਾਏ ਗਏ ਹਨ। ਰਾਧਿਕਾ ਆਪਟੇ ਤੇ ਆਯੁਸ਼ਮਾਨ ਖੁਰਾਨਾ ਅਭਿਨੈ ਫਿਲਮ ਨੇ ਆਪਣੇ ਟਾਈਟਲ ਦੇ ਐਲਾਨ ਤੋਂ ਬਾਅਦ ਸਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ।

ਆਯੁਸ਼ਮਾਨ ਖੁਰਾਨਾ ਆਪਣੀ ਆਗਾਮੀ ਫਿਲਮ ‘ਅੰਧਾਧੁਨ’ ਨਾਲ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਪਹਿਲੀ ਵਾਰ ਸਹਿਯੋਗ ਕਰਨ ਲਈ ਤਿਆਰ ਹਨ। ਉੱਥੇ ਹੀ ਬਦਲਾਪੁਰ ਤੋਂ ਬਾਅਦ ਰਾਧਿਕਾ ਆਪਟੇ ਦੂਜੀ ਵਾਰ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨਾਲ ਕੰਮ ਕਰਦੀ ਨਜ਼ਰ ਆਵੇਗੀ। ਏ. ਮੈਚਬਾਕਸ ਪਿਚਰਜ਼ ਪ੍ਰੋਡਕਸ਼ਨ, ਵਾਇਆਕਾਮ 18 ਮੋਸ਼ਨ ਪਿਚਰਜ਼ ਵਲੋਂ ਪੇਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਫਿਲਮ 5 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।


(ਗੁਰਭਿੰਦਰ ਗੁਰੀ) 

9915727311

Welcome to Punjabi Akhbar

Install Punjabi Akhbar
×
Enable Notifications    OK No thanks