Phone Call Ignore -No More: ਅਮਰੀਕਨ ਮਾਵਾਂ ਨੇ ਫੋਨ ਨੂੰ ਲਾਕ ਕਰਨ ਵਾਲੀ ਐਪਲੀਕੇਸ਼ਨ ਬਣਾਈ


ਅਮਰੀਕਾ ਵਸਦੇ ਮਾਡਰਨ ਬੱਚਿਆਂ ਦੀਆਂ ਮਾਵਾਂ ਇਸ ਗਲ ਤੋਂ ਐਨੀਆਂ ਪ੍ਰੇਸ਼ਾਨ ਹੋ ਗਈਆਂ ਹਨ ਕਿ ਉਨ੍ਹਾਂ ਦੇ ਬੱਚੇ ਫੋਨ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦੇ ਉਂਜ ਫੋਨ ਦੇ ਉਤੇ ਹਨ ਬਿਜ਼ੀ-ਬਿਜ਼ੀ। ਕਹਿੰਦੇ ਨੇ ਲੋੜ ਕਾਢ ਦੀ ਮਾਂ ਹੈ। ਇਨ੍ਹਾਂ ਮਾਵਾਂ ਨੇ ਵੀ ਫਿਰ ਨਵੀਂ ਕਾਢ ਕੱਢੀ ਅਤੇ ਇਕ ਅਜਿਹੀ ਫੋਨ ਐਪਲੀਕੇਸ਼ਨ ਬਣਾਈ ਜਿਸ ਦੇ ਨਾਲ ਜੇਕਰ ਬੱਚੇ ਫੋਨ ਦਾ ਜਵਾਬ ਨਾ ਜਲਦੀ ਦੇਣ ਤਾਂ ਉਨ੍ਹਾਂ ਦਾ ਫੋਨ ‘ਲਾਕ’ ਹੋ ਸਕਦਾ ਹੈ। ਉਨ੍ਹਾਂ ਨੂੰ ਪਹਿਲਾਂ ਆਪਣੇ ਘਰਦਿਆਂ ਦੇ ਨਾਲ ਗੱਲ ਕਰਨੀ ਹੋਏਗੀ ਤਾਂ ਜਾ ਕੇ ਉਹ ਆਪਣਾ ਫੋਨ ਕਿਸੇ ਹੋਰ ਕੰਮ ਲਈ ਵਰਤ ਸਕਣਗੇ। ਇਹ ਐਪਲੀਕੇਸ਼ਨ ਦਾ ਕਿੰਨਾ ਸਹੀ ਉਪਯੋਗ ਜਾਂ ਦੁਰਉਪਯੋਗ ਹੁੰਦਾ ਹੈ ਪਰ ਇਸ ਦਾ ਚਰਚਾ ਪੂਰੇ ਵਿਸ਼ਵ ਵਿਚ ਹੋਣ ਲੱਗੀ ਹੈ। ਇਸ ਐਪਲੀਕੇਸ਼ਨ ਦਾ ਨਾਂਅ ‘ਇਗਨੋਰ ਨੋ ਮੋਰ’ ਹੈ ਜਿਹੜੀ ਕਿ ਢਾਈ ਕੁ ਡਾਲਰ ਖਰਚ ਕੇ ਖਰੀਦੀ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×