ਬੋਰਿਸ ਜੋਨਸਨ ਅਤੇ ਸਕਾਟ ਮੋਰੀਸਨ ਦੀ ਫੋਨ ਮੀਟਿੰਗ -ਜੋਨਸਨ ਵੱਲੋਂ ‘ਜ਼ੀਰੋ ਅਮਿਸ਼ਨ’ ਲਈ ਅਪੀਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਟਿਸ਼ ਪ੍ਰਧਾਨ ਮੰਤਰੀ ਸ੍ਰੀ ਬੋਰਿਸ ਜੋਨਸਨ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸ੍ਰੀ ਸਕਾਟ ਮੋਰੀਸਨ ਵੱਲੋਂ ਟੈਨੀਫੋਨ ਉਪਰ ਬੀਤੀ ਰਾਤ ਨੂੰ ਮੀਟਿੰਗ ਕੀਤੀ ਗਈ ਅਤੇ ਇਸ ਵਿੱਚ ਵਾਤਾਵਰਣ ਸੁਧਾਰ ਦੇ ਮਾਧਿਅਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬ੍ਰਿਟਿਸ਼ ਪ੍ਰਧਾਨ ਮੰਤਰੀ ਵੱਲੋਂ ਸਕਾਟ ਮੋਰੀਸਨ ਨੂੰ ਵਾਤਾਵਰਣ ਸੰਭਾਲ ਦੇ ਮਾਮਲਿਆਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਟੀਚੇ ਮਿੱਥਣ ਦੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਬ੍ਰਿਟੇਨ ਨੇ ਕੁੱਝ ਹੋਰ ਦੇਸ਼ਾਂ ਨਾਲ ਮਿਲ ਕੇ ਆਪਣਾ 2050 ਤੱਕ ਦਾ ‘ਜ਼ੀਰੋ ਅਮਿਸ਼ਨ’ ਵਾਲਾ ਟੀਚਾ ਮਿੱਥ ਲਿਆ ਹੈ ਤਾਂ ਫੇਰ ਆਸਟ੍ਰੇਲੀਆਈ ਸਰਕਾਰ ਨੂੰ ਵੀ ਵਾਤਾਵਰਣ ਅੰਦਰ ਕਰਨ ਵਾਲੀਆਂ ਦਰੁਸਤਗੀਆਂ ਦੇ ਮੱਦੇ-ਨਜ਼ਰ ਅਜਿਹਾ ਟੀਚਾ ਮਿੱਥ ਲੈਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਇਸ ਸਮੇਂ ਦੀ ਮੁੱਖ ਜ਼ਰੂਰਤ ਹੀ ਇਹੀ ਹੈ ਕਿ ਭਵਿੱਖ ਦੇ ਖਤਰਿਆਂ ਨੂੰ ਭਾਂਪਦਿਆਂ ਹੋਇਆਂ ਅਸੀਂ ਆਪਣਾ ਅੱਜ ਸੰਵਾਰੀਏ ਅਤੇ ਆਉਣ ਵਾਲੇ ਖ਼ੁਸ਼ਗਵਾਰ ‘ਕੱਲ’ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਤਿਆਰੀਆਂ ਕਰੀਏ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਦੋਹਾਂ ਲੀਡਰਾਂ ਨੇ ਇਸ ਰਾਹ ਉਪਰ ਇਕੱਠਿਆਂ ਚੱਲਣ ਦਾ ਫੈਸਲਾ ਤਾਂ ਲਿਆ ਹੈ ਪਰੰਤੂ ਹਾਲੇ ਤੱਕ ਜ਼ੀਰੋ ਅਮਿਸ਼ਨ ਵਾਲੇ ਟੀਚੇ ਦੀ ਗੱਲ ਹਾਲ ਦੀ ਘੜੀ ਮਿੱਥੀ ਨਹੀਂ ਗਈ ਹੈ। ਦੋਹਾਂ ਪ੍ਰਧਾਨ ਮੰਤਰੀਆਂ ਵੱਲੋਂ ਭਵਿੱਖ ਦੇ ਵਪਾਰ ਆਦਿ ਬਾਰੇ ਵੀ ਵਿਚਾਰ ਵਟਾਂਦਰੇ ਹੋਏ ਹਨ ਅਤੇ ਗੱਲ ਕਰੋਨਾ ਕਾਰਨ ਹੋਈਆਂ ਮੰਦੀਆਂ ਤੋਂ ਸ਼ੁਰੂ ਹੋਈ ਸੀ ਪਰੰਤੂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਗੱਲ ਦਾ ਮੋੜਾ ਵਾਤਾਵਰਣ ਦੇ ਬਦਲ ਵੱਲ ਨੂੰ ਕੱਟ ਲਿਆ। ਜ਼ਿਕਰਯੋਗ ਹੈ ਕਿ ਜਪਾਨ ਜਿਹੜਾ ਕਿ ਦੁਨੀਆ ਦਾ ਪੰਜਵਾਂ ਅਜਿਹਾ ਵੱਡਾ ਦੇਸ਼ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਕਾਰਬਨ ਡਾਈ ਆਕਸਾਈਡ ਛੱਡਦਾ ਹੈ, ਨੇ ਵੀ ਆਪਣਾ ਜ਼ੀਰੋ ਅਮਿਸ਼ਨ ਵਾਲਾ ਟੀਚਾ 2050 ਨੂੰ ਮੰਨ ਲਿਆ ਹੈ ਅਤੇ ਇਸੇ ਤਰ੍ਹਾਂ ਚੀਨ ਨੇ ਵੀ ਅਜਿਹਾ ਹੀ ਟੀਚਾ 2060 ਨੂੰ ਮੰਨਿਆ ਹੈ।

Install Punjabi Akhbar App

Install
×