ਗੁਰੂ ਨਾਨਕ ਦੇਵ ਜੀ ਦਾ ਫਲਸਫ਼ਾ ਪੂਰਬੀ ਫਲਸਫ਼ੇ ਦਾ ਸਿੱਖਰ ਹੈ – ਡਾ ਸਵਰਾਜ ਸਿੰਘ

‘ਜਾਗੋ ਇੰਟਰਨੈਸ਼ਨਲ* ਦਾ ਸ਼੍ਰੀ ਗੁਰੂ ਨਾਨਕ ਦੇਵ ਵਿਸ਼ੇਸ਼ ਅੰਕ ਲੋਕ-ਅਰਪਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਮਾਲਵਾ ਰਿਸਰਚ ਸੈਂਟਰ ਵੱਲੋਂ ਕੇਂਦਰੀ ਗੁਰੂ ਸਿੰਘ ਸਭਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਿਦਅਕ ਭਵਨ ਵਿੱਚ ‘ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਅਜੋਕੀ ਪ੍ਰਸੰਗਕਤਾ* ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਸ ਗੁਰਤੇਜ ਸਿੰਘ ਸਾਬਕਾ ਆਈ. ਏ. ਐੱਸ ਅਧਿਕਾਰੀ, ਸ ਜੀ ਕੇ ਸਿੰਘ ਸਾਬਕਾ ਸਕੱਤਰ ਪੰਜਾਬ ਸਰਕਾਰ, ਸ਼੍ਰੀ ਈਸ਼ਵਰ ਦਾਸ ਸਿੰਘ ਮਹਾਂ ਮੰਡਲੇਸ਼ਵਰ ਤੇ ਡਾ ਭਗਵੰਤ ਸਿੰਘ ਸ਼ਾਮਲ ਹੋਏ। ਡਾ ਭਗਵੰਤ ਸਿੰਘ ਨੇ ਸਟੇਜ਼ ਦੀ ਕਾਰਵਾਈ ਆਰੰਭ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ਦੇ ਵੱਖ ਵੱਖ ਪੱਖਾਂ ਤੋਂ ਅਧਿਐਨ ਕਰਨ ਲਈ ਪ੍ਰਕਾਸ਼ਤ ਕੀਤੇ ‘ਜਾਗੋ ਇੰਟਰਨੈਸ਼ਨਲ* ਦੇ ਵਿਸ਼ੇਸ਼ ਅੰਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਬਹੁਤ ਹੀ ਉਚ-ਕੋਟੀ ਦੇ ਵਿਦਵਾਨਾਂ ਦੇ ਵਿਦਵਤਾ ਪੂਰਨ ਨਿਬੰਧ/ਖੋਜ਼ ਪੱਤਰ ਇਸ ਅੰਕ ਵਿਚ ਪ੍ਰਕਾਸ਼ਤ ਕੀਤੇ ਗਏ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਮਾਨਵੀ ਜੀਵਨ ਆਦਰਸ਼ਾਂ ਨੂੰ ਹਰ ਪੱਖ ਤੋਂ ਪੇਸ਼ ਕਰਦੇ ਹਨ। ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਅਤੇ ਰਟਨ ਰਾਹੀਂ ਸੋਲਵੀਂ ਸਦੀ ਦੀ ਜੀਵਨ ਧਾਰਾ ਵਿੱਚ ਆਈ ਨੈਤਿਕ, ਰਾਜਨੀਤਿਕ ਅਤੇ ਸਮਾਜਿਕ ਗਿਰਾਵਟ ਦਾ ਵਿਰੋਧ ਕਰਦਿਆਂ ਪੂਰਬੀ ਦਰਸ਼ਨ ਦੇ ਕਿਰਤ-ਮੁਖੀ ਫਸਲਫ਼ੇ ਦੀ ਨੀਂਹ ਰੱਖੀ। ਨਿਰੰਤਰਤਾ ਵਿੱਚ ਇਹ ਫਲਸਫਾ, ਲੌਕਿਕਤਾ ਅਤੇ ਅਧਿਆਤਮਕ ਅਰਥਾਂ ਨੂੰ ਸਮਾਜਕ ਸਰੋਕਾਰਾਂ ਨਾਲ ਇਕਸੁਰ ਕਰਦਿਆਂ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਦੇ ਸਰਬੱਤ ਦਾ ਭਲਾ ਦੇ ਅਮਲ ਵਿੱਚ ਢਾਲਿਆ। ਮਨੁੱਖ ਦੀ ਕਰਤਾਰੀ ਸ਼ਕਤੀ ਨੂੰ ਮਾਨਤਾ ਦਿੱਤੀ। ਡਾ ਸਵਰਾਜ ਸਿੰਘ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਪੂਰਬੀ ਫਲਸਫੇ ਦਾ ਸਿਖਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਮਤਿ ਫਿਲਾਸਫੀ ਅਤੇ ਮਾਰਕਸਵਾਦੀ ਫਿਲਾਸਫੀ ਵਿਚ ਕੋਈ ਵਿਰੋਧ ਨਹੀਂ ਹੈ। ਸਰਬਤ ਦਾ ਭਲਾ ਅਤੇ ਸਾਮਵਾਦ ਦੋਹਾਂ ਫਿਲਾਸਫੀਆਂ ਦਾ ਕੇਂਦਰ ਹਨ । ਖੁਸ਼ੀ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਮਾਰਕਸਵਾਦੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਇਨਕਲਾਬੀ ਗਤੀਸ਼ੀਲਤਾ ਦੇ ਕੇਂਦਰ ਵਿੱਚ ਰੱਖਣ ਲਈ ਵਿਚਾਰ ਕਰਨ ਲੱਗੇ ਪਏ ਹਨ।  ਸਾਬਕਾ ਆਈ.ਏ. ਐਸ ਅਧਿਕਾਰੀ ਅਤੇ ਪ੍ਰਸਿੱਧ ਸਿੱਖ ਚਿੰਤਕ ਸ. ਗੁਰਤੇਜ ਸਿੰਘ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਭਾਰਤੀ ਸੰਵਿਧਾਨ ਦੇ ਕਲਿਆਣਕਾਰੀ ਖਾਸੇ ਨੂੰ ਤੋੜ ਮਰੋੜ ਕੇ ਪੰਜਾਬ ਖਾਸ ਕਰਕੇ ਇੱਥੋਂ ਦੀ ਸਿੱਖ ਵੱਸੋਂਂ ਨਾਲ ਇਨਸਾਫ ਨਹੀਂ ਕੀਤਾ ਗਿਆ। ਸਗੋਂ ਇੱਕ ਗਿਣੀ^ਮਿੱਥੀ ਸੋਚ ਅਧੀਨ ਪੰਜਾਬ ਨੂੰ ਬਰਬਾਦ ਕਰਨ ਦੇ ਯਤਨ ਕੀਤੇ ਗਏ। ਆਜ਼ਾਦੀ ਤੋਂ ਬਾਅਦ ਸਿੱਖ ਸਿਧਾਂਤਾਂ ਨੂੰ ਖੁੰਢਾ ਕਰਨ ਲਈ ਮਾਰਕਸਵਾਦੀਆਂ ਨੂੰ ਵਰਤਿਆ ਗਿਆ ਹੈ। ਗੁਰੂ ਨਾਨਕ ਸਾਹਿਬ ਦੇ ਯੂਨੀਵਰਸਲ ਮਾਡਲ ਅਨੁਸਾਰ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਜਿਉਣ ਦੇ ਹੱਕ ਦੇ ਕੇ ਹਿੰਦੁਸਤਾਨ ਦਾ ਕਲਿਆਣ ਹੋ ਸਕਦਾ ਹੈ। ਅੱਜ ਲੋੜ ਹੈ ਪੰਜਾਬ ਦੇ ਲੋਕ ਖਾਸਕਰ ਸਿੱਖ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਅਨੁਆਈ ਬਣਨ ਤਾਂ ਕਿ ਰਾਜ ਕਰਦੀਆਂ ਨੈਤਿਕਤਾ ਤੋਂ ਗਿਰੀਆਂ ਸ਼ਕਤੀਆਂ ਨੂੰ ਗੁਰੂ ਨਾਨਕ ਦੇਵ ਜੀ ਵਾਂਗ ਚੈਲੰਜ ਕੀਤਾ ਜਾ ਸਕੇ। ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਨੇ ਅਜੋਕੇ ਸੰਦਰਭ ਵਿੱਚ ਸਿੱਖ ਵਿਚਾਰਧਾਰਾ ਦੀ ਸਾਰਥਿਕਤਾ ਅਤੇ ਜਾਗੋ ਇੰਟਰਨੈਸ਼ਨਲ ਦੀ ਭੂਮਿਕਾ ਬਾਰੇ ਸੰਵਾਦ ਛੇੜਿਆ। ਚੰਚਲ ਮਨਹੋਰ ਸਿੰਘ ਬੇਦੀ ਨੇ ਪੰਜਾਬ ਦੀਆਂ ਰਾਜਨੀਤਿਕ ਸੱਭਿਆਚਾਰਕ ਦਸ਼ਾਵਾਂ ਬਾਰੇ ਚਰਚਾ ਕਰਦੇ ਹੋਏ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਬਾਰੇ ਗੱਲ ਕੀਤੀ।  ਇਸ ਵਿਚਾਰ ਚਰਚਾ ਵਿੱਚ ਡਾ ਨਰਵਿੰਦਰ ਸਿੰਘ ਸਾਬਕਾ ਡੀਨ ਕੁਰੂਕਸ਼ੇਤਰਾ ਯੂਨੀਵਰਸਿਟੀ, ਸ਼੍ਰੀ ਗੁਰਦਰਸ਼ਨ ਸਿੰਘ ਢਿੱਲੋਂ, ਡਾ ਖੁਸ਼ਹਾਲ ਸਿੰਘ, ਸ ਚੰਚਲ ਮਨੋਹਰ ਸਿੰਘ, ਜਸਪਾਲ ਸਿੱਧੂ, ਮਨਜਿੰਦਰ ਸਿੰਘ ਐਡਵੋਕੇਟ, ਈਸ਼ਵਰ ਦਾਸ ਸਿੰਘ, ਜੀ.ਕੇ. ਸਿੰਘ ਆਦਿ ਵਿਦਵਾਨਾਂ ਨੇ ਹਿੱਸਾ ਲਿਆ। ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਡਾ ਭਗਵੰਤ ਸਿੰਘ ਵੱਲੋਂ ਸੰਪਾਦਤ ‘ਜਾਗੋ ਇੰਟਰੈਨਸ਼ਨਲ* ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਿਸ਼ੇਸ਼ ਅੰਕ ਲੋਕ ਅਰਪਣ ਕੀਤਾ ਗਿਆ।  ਜਰਨੈਲ ਸਿੰਘ ਚਿੱਤਰਕਾਰ ਕੈਨੇਡਾ ਉਚੇਚੇ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਅਨੇਕਾਂ ਵਿਦਵਾਨ ਤੇ ਦਿੱਗਜ, ਚਿੰਤਕ ਸ਼ਾਮਲ ਹੋਏ, ਜਿਨ੍ਹਾਂ ਵਿੱਚ ਡਾ ਕੁਲਬੀਰ ਕੌਰ, ਮਹਿੰਦਰ ਕੌਰ ਖਹਿਰਾ, ਡਾ ਭੁਪਿੰਦਰ ਕੌਰ, ਡਾ ਗੁਰਪ੍ਰੀਤ ਕੌਰ, ਕੇ.ਐਸ. ਵਿਰਦੀ, ਡਾ. ਪ੍ਰੀਤਕਮਲ ਕੌਰ ਯੂਐਸਏ, ਗੁਰਸ਼ਰਨ ਸਿੰਘ ਕੁਮਾਰ, ਗੱਜਣਵਾਲਾ, ਸਰਬਜੀਤ ਸਿੰਘ, ਦਰਸ਼ਨ ਸਿੰਘ ਖੋਖਰ, ਪ੍ਰੋ ਸ਼ਾਮ ਸਿੰਘ ਮਸਤਗੜ੍ਹ, ਸੰਦੀਪ ਸਿੰਘ, ਗੁਰਨਾਮ ਸਿੰਘ, ਬਚਨ ਸਿੰਘ ਗੁਰਮ, ਸਤਨਾਮ ਸਿੰਘ, ਮਹਿੰਦਰ ਸਿੰਘ, ਭੁਪਿੰਦਰ ਕੌਰ, ਜੀਸੀ ਬੁੱਧ ਰਾਜਾ, ਸੰਤੋਖ ਸਿੰਘ, ਡਾ ਰਣਜੀਤ ਸਿੰਘ, ਡਾ ਜਗਰਾਜ ਸਿੰਘ, ਅਰਸ਼ਦੀਪ ਸਿੰਘ, ਗੁਨਜੋਤ ਕੌਰ, ਜਸਬੀਰ ਸਿੰਘ, ਅਮਰਜੀਤ ਸਿੰਘ ਰਾਏ ਆਦਿ ਦੇ ਨਾਂ ਜ਼ਿਕਰਯੋਗ ਸਨ। ਡਾ ਖੁਸ਼ਹਾਲ ਸਿੰਘ ਨੇ ਧੰਨਵਾਦ ਕੀਤਾ। ਜਾਰੀ ਕਰਤਾ: ਸੰਦੀਪ ਸਿੰਘ ਮੋ 981485100ਫੋਟੋ ਕੈਪਸ਼ਨ: ਜਾਗੋ ਇੰਟਰਨੈਸ਼ਨਲ ਲੋਕ ਅਰਪਣ ਕਰਦੇ ਹੋਏ ਸ ਗੁਰਤੇਜ ਸਿੰਘ, ਡਾ ਗੁਰਦਰਸ਼ਨ ਸਿੰਘ, ਸ. ਜੀ.ਕੇ. ਸਿੰਘ, ਡਾ ਸਵਰਾਜ ਸਿੰਘ, ਡਾ ਤੇਜਵੰਤ ਮਾਨ ਅਤੇ ਹੋਰ

Install Punjabi Akhbar App

Install
×