ਵਿਕਟੌਰੀਆ ਅੰਦਰ ਕਰੋਨਾ ਤੋਂ ਬਚਾਉ ਲਈ ਫਾਈਜ਼ਰ ਟੀਕਾਕਰਣ ਵਿੱਚ ਇਜ਼ਾਫ਼ਾ

ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੈਕਸੀਨੈਸ਼ਨ ਕਲਿਨਿਕਾਂ ਅਤੇ ਸੈਂਟਰਾਂ ਆਦਿ ਵਿਖੇ ਹੁਣ ਕਰੋਨਾ ਤੋਂ ਬਚਾਉ ਲਈ ਵਰਤੇ ਜਾ ਰਹੇ ਫਾਈਜ਼ਰ ਟੀਕੇ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਹੁਣ ਸਾਰੇ ਹੀ ਸਿਹਤ ਸੰਭਾਲ ਨਾਲ ਜੁੜੇ ਕਾਮੇ, ਹੋਟਲ ਕੁਆਰਨਟੀਨ ਅਤੇ ਅੰਤਰ ਰਾਸ਼ਟਰੀ ਸੀਮਾਵਾਂ ਆਦਿ ਉਪਰ ਕੰਮ ਕਰਨ ਵਾਲਿਆਂ ਲਈ, ਏਜਡ ਕੇਅਰ ਵਿੱਚ ਰਹਿੰਦੇ ਅਤੇ ਕੰਮ ਕਰਦੇ ਲੋਕਾਂ ਆਦਿ ਸਭ ਲਈ ਫਾਈਜ਼ਰ ਵੈਕਸੀਨ ਜਾਰੀ ਕਰ ਦਿੱਤੀ ਗਈ ਹੈ। ਕਰੋਨਾ ਮਰੀਜ਼ਾਂ ਦੇ ਘਰੇਲੂ ਸੰਪਰਕਾਂ, ਅਤੇ ਹੋਰ ਖੇਤਰਾਂ ਵਿੱਚਲੇ 16 ਸਾਲ ਅਤੇ ਇਸਤੋਂ ਉਪਰ ਵਾਲਿਆਂ ਲਈ ਹੁਣ ਉਪਰੋਕਤ ਟੀਕਾ ਉਪਲੱਭਧ ਹੈ।

ਜ਼ਿਕਰਯੋਗ ਹੈ ਕਿ ਰਾਜ ਵਿੱਚ ਹੁਣ ਤੱਕ 1.4 ਮਿਲੀਅਨ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ ਅਤੇ ਇਨ੍ਹਾਂ ਵਿੱਚ ਪਿਛਲੇ ਮਹੀਨੇ ਦਿੱਤੀਆਂ ਗਈਆਂ 500,000 ਡੋਜ਼ਾਂ ਵੀ ਸ਼ਾਮਿਲ ਹਨ।

Welcome to Punjabi Akhbar

Install Punjabi Akhbar
×
Enable Notifications    OK No thanks