ਪੈਟਰੋਲ ਵਾਲਾ ਟਰੱਕ ਬਣਿਆ ਸਿਡਨੀ ਦੇ ਪੈਟਰੋਲ ਪੰਪ ਉਪਰ ਲੱਗੀ ਭਿਆਨਕ ਅੱਗ ਦਾ ਕਾਰਨ

ਅੱਗ ਬੁਝਾਊ ਦਸਤੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਿਡਨੀ ਦੇ ਦੱਖਣ-ਪੱਛਮੀ ਖੇਤਰ ਵਿੱਚ ਜਦੋਂ ਇੱਕ ਟੈਂਕਰ ਰਾਹੀਂ ਪੈਟਰੋਲ ਭਰਿਆ ਜਾ ਰਿਹਾ ਸੀ ਤਾਂ ਅਚਾਨਕ ਕਿਤੋਂ ਕੋਈ ਚਿਗਾੜਾ ਆ ਗਿਆ ਅਤੇ ਉਸਨੇ ਪੈਟਰੋਲ ਨਾਲ ਮਿਲ ਕੇ ਭਾਂਬੜ ਦਾ ਰੂਪ ਧਾਰਨ ਕਰ ਲਿਆ ਜਿਸ ਨਾਲ ਕਿ ਪੈਟਰੋਲ ਸਟੇਸ਼ਨ ਪੂਰਾ ਦਾ ਪੂਰਾ ਸੜ੍ਹ ਕੇ ਸੁਆਹ ਹੋ ਗਿਆ।
ਸਿਡਨੀ ਦੇ ਕੈਂਪਬਲਟਾਊਨ ਵਿਖੇ ਵੈਸਟਸਾਈਡ ਪੈਟਰੋਲਿਅਮ ਉਪਰ ਇਹ ਹਾਦਸਾ ਵਾਪਰਿਆ ਜਿੱਥੇ ਕਿ ਕੁੱਝ ਪਲ਼ ਪਹਿਲਾਂ ਹੀ ਉਥੇ ਕਈ ਕਾਰਾਂ, ਐਲ.ਪੀ.ਜੀ. ਸਿਲੰਡਰ ਆਦਿ ਮੌਜੂਦ ਸਨ ਅਤੇ ਇਨ੍ਹਾਂ ਦੇ ਜਾਂਦਿਆਂ ਹੀ ਹਾਦਸਾ ਵਾਪਰ ਗਿਆ। ਭਾਂਵੇਂ ਪੈਟਰੋਲ ਸਟੇਸ਼ਨ ਪੂਰੀ ਤਰ੍ਹਾਂ ਸੜ੍ਹ ਚੁਕਿਆ ਹੈ ਪਰੰਤੂ ਕਿਸੇ ਵਿਅਕਤੀ ਨੂੰ ਵੀ ਕੋਈ ਸੱਟ-ਫੇਟ ਨਹੀਂਲੱਗੀ ਅਤੇ ਨਾ ਹੀ ਹੋਰ ਕਿਸੇ ਵਾਹਨ ਨੂੰ ਹੀ ਕੋਈ ਨੁਕਸਾਨ ਪੁੱਝਾ ਹੈ।
ਨਿਊ ਸਾਊਥ ਵੇਲਜ਼ ਦੇ ਅੱਗ ਬੁਝਾਊ ਦਸਤੇ ਦੇ 60 ਮੁਲਾਜ਼ਮਾਂ ਨੇ 16 ਅੱਗ ਬੁਝਾਊ ਟਰੱਕਾਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾਇਆ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੈਸ ਦੇ ਸਿਲੰਡਰ ਫਟਣ ਦੀਆਂ ਆਵਾਜ਼ਾ ਸੁਣੀਆਂ ਹਨ। ਆਲ਼ੇ ਦੁਆਲ਼ੇ ਦੀ ਆਵਾਜਾਈ ਨੂੰ ਬੰਦ ਕਰਕੇ ਪੁਲਿਸ ਅਤੇ ਹੋਰ ਅਧਿਕਾਰੀ ਹੁਣ ਮਾਮਲੇ ਦੀ ਜਾਂਚ ਕਰ ਰਹੇ ਹਨ।