ਲਗਾਤਾਰ 21ਵੇਂ ਦਿਨ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਪਟਰੋਲ 0.25 ਰੁਪਏ/ ਲਿਟਰ ਅਤੇ ਡੀਜ਼ਲ 0.21 ਰੁਪਏ/ ਲਿਟਰ ਹੋਇਆ ਮਹਿੰਗਾ

ਤੇਲ ਕੰਪਨੀਆਂ ਨੇ ਲਗਾਤਾਰ 21ਵੇਂ ਦਿਨ ਸ਼ਨੀਵਾਰ ਨੂੰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਅਤੇ ਪਟਰੋਲ 0.25 ਰੁਪਏ/ ਲਿਟਰ ਅਤੇ ਡੀਜ਼ਲ 0.21 ਰੁਪਏ/ ਲਿਟਰ ਮਹਿੰਗਾ ਹੋ ਗਿਆ। ਦਿੱਲੀ ਵਿੱਚ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਰਮਵਾਰ: 80.38 ਰੁਪਏ/ ਲਿਟਰ ਅਤੇ 80.40 ਰੁਪਏ/ ਲਿਟਰ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ 3 ਹਫਤੇ ਦੇ ਅੰਦਰ ਪਟਰੋਲ ਦੇ ਮੁੱਲ ਵਿੱਚ 9.12 ਰੁਪਏ/ਲਿਟਰ ਅਤੇ ਡੀਜ਼ਲ ਦੇ ਮੁੱਲ ਵਿੱਚ 11.01 ਰੁਪਏ/ ਲਿਟਰ ਦਾ ਵਾਧਾ ਹੋਇਆ ਹੈ ।

Install Punjabi Akhbar App

Install
×