ਦੇਸ਼ ਅੰਦਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਅੰਦਰ ਅੱਜ ਤੋਂ ਪੈਟਰੋਲ ਦੀਆਂ ਕੀਮਤਾਂ ਵਿੱਚ 40 ਸੈਂਟਾਂ ਦਾ ਇਜ਼ਾਫ਼ਾ ਕੀਤਾ ਜਾ ਰਿਹਾ ਹੈ ਅਤੇ ਕਾਫੀ ਥਾਂਈਂ ਲੋਕਾਂ ਵਿੱਚ ਹੋੜ ਹੈ ਕਿ ਅੱਜ ਹੀ ਜਲਦੀ ਤੋਂ ਜਲਦੀ ਆਪਣੇ ਪੈਟਰੋਲ ਟੈਂਕ ਪੂਰੇ ਭਰਵਾ ਲਏ ਜਾਣ ਤਾਂ ਜੋ ਜਿੰਨਾ ਵੀ ਹੋ ਸਕੇ ਡਾਲਰਾਂ ਦੀ ਬਚਤ ਕੀਤੀ ਜਾ ਸਕੇ।
ਮੈਲਬੋਰਨ ਵਿੱਚ ਤਾਂ ਕਈ ਥਾਂਈਂ ਅੱਜ ਸਵੇਰੇ ਹੀ ਇਹ ਵਾਧਾ ਦੇਖਣ ਨੂੰ ਮਿਲ ਗਿਆ ਅਤੇ ਬਾਕੀ ਦੀਆਂ ਥਾਂਵਾਂ ਤੇ ਵੀ ਇਹ ਜਲਦੀ ਹੀ ਲਾਗੂ ਹੋ ਹੀ ਜਾਵੇਗਾ। ਅਤੇ ਇਸ ਦੇ ਨਾਲ ਹੀ ਸਿਡਨੀ, ਬ੍ਰਿਸਬੇਟ ਅਤੇ ਐਡੀਲੇਡ ਵਿੱਚ ਇਹ ਵਧੀਆਂ ਹੋਈਆਂ ਕੀਮਤਾਂ ਛੇਤੀ ਹੀ ਲਾਗੂ ਹੋ ਜਾਣਗੀਆਂ।
ਗ੍ਰਾਹਕ ਸੇਵਾਵਾਂ ਆਦਿ ਵਾਲੀ ਐਪ ਦਾ ਇਸਤੇਮਾਲ ਕਰਦਿਆਂ, ਗ੍ਰਾਹਕਾਂ ਨੂੰ ਇਹ ਸੁਝਾਉ ਦਿੱਤਾ ਜਾਂਦਾ ਹੈ ਕਿ ਪੈਟਰੋਲ ਪੁਆਉਣ ਤੋਂ ਪਹਿਲਾਂ ਉਸਦੀ ਕੀਮਤ ਆਪਣੇ ਖੇਤਰ ਦੇ ਵੱਖਰੇ ਵੱਖਰੇ ਪੈਟਰੋਲ ਸਟੇਸ਼ਨਾਂ ਉਪਰ ਜਾਂਚ ਲੈਣ ਅਤੇ ਜਿੱਥੋਂ ਵੀ ਸਸਤਾ ਪੈਟਰੋਲ ਮਿਲਦਾ ਹੈ, ਉਹ ਲੈ ਸਕਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਓਪੈਕ (The Organisation of Petroleum Exporting Countries (OPEC)) ਤਕਰੀਬਨ ਦੋ ਮਿਲੀਅਨ ਬੈਰਲਾਂ ਦੇ ਉਤਪਾਦਨ ਵਿੱਚ ਕਮੀ ਲਿਆ ਰਿਹਾ ਹੈ ਅਤੇ ਇਸ ਕਾਰਨ ਪੈਟਰੋਲ ਦੀਆਂ ਵਧੀਆਂ ਹੋਈਆਂ ਕੀਮਤਾਂ ਅਗਲੇ ਕੁੱਝ ਸਮੇਂ ਤੱਕ ਲਾਗੂ ਰਹਿਣਗੀਆਂ ਅਤੇ ਗ੍ਰਾਹਕਾਂ ਦੀਆਂ ਜੇਬ੍ਹਾਂ ਤੇ ਬੋਝ ਪੈਣਾ ਲਾਜ਼ਮੀ ਹੈ।