ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਦਾ ਜੀਣਾ ਹੋਇਆ ਮੁਸ਼ਕਿਲ

(ਲੁਬਾਣਾ  ਭੁਲੱਥ) —ਪੈਟਰੋਲ ਦੀ ਕੀਮਤ ਸੈਂਕੜੇ ਤਕ ਪਹੁੰਚਣ ਹੀ ਵਾਲੀ ਹੈ  ਜਿਸ ਕਾਰਨ ਆਮ ਜਨਤਾ ਜੋ ਕਿ ਪਹਿਲਾਂ ਹੀ ਕੋਰੋਨਾ ਕਾਲ ਦੇ ਵਿੱਚ  ਬੜੀ ਮੁਸ਼ਕਲ ਨਾਲ ਜ਼ਿੰਦਗੀ ਗੁਜ਼ਰ ਬਸਰ ਕਰ ਰਹੀ ਹੈ  ਲਈ ਜ਼ਿੰਦਗੀ ਜਿਊਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਭੁਲੱਥ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਲੁਬਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ  .   ਉਨ੍ਹਾਂ ਕਿਹਾ ਕਿ  ਦੇਸ਼ ਨੂੰ ਚਲਾ ਰਹੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਮ ਜਨਤਾ ਦੀਆਂ ਮੁਸ਼ਕਿਲਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੇ   ਜੋ ਕਿ ਆਪਣੇ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਮਹਿੰਗਾਈ ਘੱਟ ਕਰਨ ,ਪੈਟਰੋਲ ਦੀਆਂ ਕੀਮਤਾਂ ਕੰਟਰੋਲ ਕਰਨ ,ਡਾਲਰ ਅਤੇ ਰੁਪਈਏ ਨੂੰ ਇਕ ਬਰਾਬਰ ਕਰਨ ਦੀਆਂ ਗੱਲਾਂ ਕਰਦੇ ਹੁੰਦੇ ਸਨ  ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੋ ਦੇਸ਼ ਦੀ ਹਾਲਤ ਮੋਦੀ ਦੇ ਕਾਰਜਕਾਲ ਦੌਰਾਨ ਹੋਈ ਹੈ  ਉਸ ਨੇ ਮੋਦੀ ਸਰਕਾਰ ਦੀਆਂ ਨਲਾਇਕੀਆਂ ਜ਼ਾਹਿਰ ਕਰ ਦਿੱਤੀਆਂ ਹਨ  . ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਕੁਲਦੀਪ ਪਾਠਕ ਤਜਿੰਦਰ ਸਿੰਘ ਰੈਂਪੀ ਦਫਤਰ ਇੰਚਾਰਜ ਹਰਵਿੰਦਰ ਸਿੰਘ ਮੁਲਤਾਨੀ ਅਸ਼ੋਕ ਰਾਜੂ ਭੱਟੀ ਆਦਿ ਵਲੰਟੀਅਰ ਹਾਜ਼ਰ ਸਨ |

Welcome to Punjabi Akhbar

Install Punjabi Akhbar
×
Enable Notifications    OK No thanks