ਪੀਟਰ ਡਟਨ ਦੇ ਚੱਲ ਰਹੇ ਮਾਣਹਾਨੀ ਦੇ ਮੁਕੱਦਮੇ ਦਾ ਆਇਆ ਫੈਸਲਾ ਜੱਜ ਨੇ ਕੀਤਾ 35,000 ਡਾਲਰਾਂ ਦਾ ਜੁਰਮਾਨਾ

ਇੱਕ ਰਫੂਜੀ ਮਾਮਲਿਆਂ ਦੇ ਵਕੀਲ ਸ਼ੇਨ ਬਾਜ਼ੀ ਵੱਲੋਂ ਕੀਤੇ ਗਏ ਟਵੀਟ ਜਿਸ ਵਿੱਚ ਕਿ ਰੱਖਿਆ ਮੰਤਰੀ ਪੀਟਰ ਡਟਨ ਨੂੰ ‘ਸਰੀਰਕ ਸ਼ੋਸ਼ਣ ਕਰ ਕੇ ਮੁਆਫੀ ਮੰਗਣ ਵਾਲਾ’ (rape apologist) ਕਿਹਾ ਗਿਆ ਸੀ ਅਤੇ ਉਨ੍ਹਾਂ ਵੱਲੋਂ ਉਕਤ ਵਕੀਲ ਉਪਰ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ, ਦਾ ਫੈਸਲਾ ਸੁਣਾਉਂਦਿਆਂ ਜੱਜ ਸਾਹਿਬਾਨ ਵੱਲੋਂ ਕਿਹਾ ਗਿਆ ਕਿ ਉਕਤ ਕੀਤਾ ਗਿਆ ਟਵੀਟ ਬਿਲਕੁਲ ਹੀ ਨਾ-ਵਾਜਿਬ ਸੀ ਅਤੇ ਇਸ ਦੇ ਮੁਆਵਜੇ ਵੱਜੋਂ ਵਕੀਲ ਸ਼ੇਨ ਬਾਜ਼ੀ ਨੂੰ 35000 ਡਾਲਰਾਂ ਦਾ ਹਰਜਾਨਾ ਅਦਾ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਪੀਟਰ ਡਟਨ ਨੇ ਉਕਤ ਟਵੀਟ ਦਾ ਡੱਟ ਕੇ ਵਿਰੋਧ ਵੀ ਕੀਤਾ ਸੀ ਅਤੇ ਕਿਹਾ ਸੀ ਕਿ ਜਿਨ੍ਹਾਂ ਨੂੰ ਸੱਚਾਈਆਂ ਦਾ ਪਤਾ ਨਹੀਂ ਹੁੰਦਾ, ਉਹ ਅਜਿਹੇ ਟਵੀਟ ਨਾ ਕਰਿਆ ਕਰਨ। ਅਤੇ ਇਸਤੋਂ ਬਾਅਦ ਪੀਟਰ ਨੇ ਉਕਤ ਵਕੀਲ ਉਪਰ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕਰ ਦਿੱਤਾ ਸੀ।

Install Punjabi Akhbar App

Install
×