Deprecated: Required parameter $position follows optional parameter $tags in /home/punjabia/public_html/wp-content/plugins/fluentformpro/src/Components/Post/Components/PostContent.php on line 14
ਰਾਸ਼ਟਰੀ ਸੁਰੱਖਿਆ ਸਰਵੇਖਣ: ਚੀਨੀ ਯੁੱਧਪੋਤ ਕੁਈਨਜ਼ਲੈਂਡ ਤੋਂ ਕੁੱਝ ਹੀ ਦੂਰੀ ਤੇ….? ਕੀ ਕਿਹਾ ਪੀਟਰ ਡਟਨ ਨੇ….? | Punjabi Akhbar | Punjabi Newspaper Online Australia

ਰਾਸ਼ਟਰੀ ਸੁਰੱਖਿਆ ਸਰਵੇਖਣ: ਚੀਨੀ ਯੁੱਧਪੋਤ ਕੁਈਨਜ਼ਲੈਂਡ ਤੋਂ ਕੁੱਝ ਹੀ ਦੂਰੀ ਤੇ….? ਕੀ ਕਿਹਾ ਪੀਟਰ ਡਟਨ ਨੇ….?

ਰੱਖਿਆ ਮੰਤਰੀ ਪੀਟਰ ਡਟਨ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਹੋਏ ਇੱਕ ਸਰਵੇਖਣ ਬਾਰੇ ਬੋਲਦਿਆਂ ਕਿਹਾ ਕਿ ਲੋਕ ਸਾਡੀ ਸਰਕਾਰ ਵਿੱਚ ਜ਼ਿਆਦਾ ਵਿਸ਼ਵਾਸ਼ ਕਰਦੇ ਹਨ ਅਤੇ 51% ਲੋਕਾਂ ਨੈ ਉਕਤ ਸਰਵੇਖਣ ਵਿੱਚ ਮੋਰੀਸਨ ਸਰਕਾਰ ਉਪਰ ਆਪਣਾ ਭਰੋਸਾ ਜਤਾਇਆ ਹੈ ਜਦੋਂ ਕਿ ਲੇਬਰ ਪਾਰਟੀ ਪ੍ਰਤੀ 25% ਲੋਕ ਹੀ ਨਿੱਤਰੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਦਾ ਸੋਲੋਮਨ ਟਾਪੂਆਂ ਨਾਲ ਚੀਨ ਨੇ ਸਮਝੌਤਾ ਕਰਕੇ ਆਪਣੀ ਚਾਲ ਚੱਲੀ ਹੈ ਉਦੋਂ ਤੋਂ ਹੀ ਫੈਡਰਲ ਸਰਕਾਰ ਨੇ ਇਸ ਬਾਬਤ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਹਨ। ਬੇਸ਼ੱਕ ਸੋਲੋਮਨ ਟਾਪੂਆਂ ਨਾਲ ਕਿਸੇ ਕਿਸਮ ਦਾ ਕੋਈ ਵੀ ਸਮਝੌਤਾ ਆਦਿ ਨਹੀਂ ਤੋੜੇ ਅਤੇ ਨਾ ਹੀ ਕੋਈ ਮਨ ਮੁਟਾਵ ਦੀ ਗੱਲ ਕੀਤੀ ਹੈ ਪਰੰਤੂ ਅਸੀਂ ਆਪਣੀ ਸੁਰੱਖਿਆ ਨੀਤੀਆਂ ਵੱਲ ਪੂਰਾ ਧਿਆਨ ਦਿੱਤਾ ਹੈ ਅਤੇ ਅਸੀਂ ਆਪਣੀ ਸੁਰੱਖਿਆ ਪ੍ਰਤੀ ਕਾਇਮ ਵੀ ਹਾਂ।
ਵੈਸੇ ਸੋਲੋਮਨ ਟਾਪੂਆਂ ਨਾਲ ਹੋਏ ਸਮਝੌਤੇ ਕਾਰਨ ਹੁਣ ਚੀਨ ਦੀ ਜਲ ਸੈਨਾ, ਕੁਈਨਜ਼ਲੈਂਡ ਤੋਂ ਮਹਿਜ਼ 1700 ਕਿਲੋ ਮੀਟਰ ਦੀ ਦੁਰੀ ਤੇ ਆਪਣੇ ਯੁੱਧਵਾਹਨ ਆਦਿ ਖੜ੍ਹੇ ਕਰ ਸਕੇਗੀ। ਪ੍ਰੰਤੂ ਰੱਖਿਆ ਮੰਤਰੀ ਨੇ ਮੁੜ ਤੋਂ ਦੁਹਰਾਇਆ ਕਿ ਅਸੀਂ ਸਥਿਤੀਆਂ ਨੂੰ ਮੁੜ ਤੋਂ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਹਾਂ ਅਤੇ ਸੋਲੋਮਨ ਟਾਪੂਆਂ ਦੀ ਸਰਕਾਰ ਨਾਲ ਆਸਟ੍ਰੇਲੀਆ ਦੀ ਕਿਸੇ ਕਿਸਮ ਦੀ ਕੋਈ ਵੀ ਤਕਰਾਰਬਾਜ਼ੀ ਨਹੀਂ ਹੈ। ਪਰੰਤੂ ਚੀਨ ਦੁਹਰੀਆਂ ਚਾਲਾਂ ਚੱਲ ਰਿਹਾ ਹੈ ਇਸਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਅਤੇ ਅਸੀਂ ਅਜਿਹਾ ਕਦੀ ਵੀ ਨਹੀਂ ਹੋਣ ਦਿਆਂਗੇ ਜੋ ਕਿ ਅਫਰੀਕਾ ਜਾਂ ਹੋਰ ਦੇਸ਼ਾਂ ਵਿੱਚ ਹੋਇਆ ਹੈ।

Install Punjabi Akhbar App

Install
×