ਵਿਕਟੋਰੀਆ ਦਾ ਕੁਆਰਨਟੀਨ ਫਸਿਲਟੀ ਪਲਾਨ ਮਹਿਜ਼ ਇੱਕ ਛਲਾਵਾ ਅਤੇ ਰਾਜਨੀਤਿਕ ਚਾਲ -ਪੀਟਰ ਡਟਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੇ ਉਤਰੀਖ ਖੇਤਰ ਅੰਦਰ, ਵਿਕਟੋਰੀਆ ਸਰਕਾਰ ਦੇ ਅਲੱਗ ਕੁਆਰਨਟੀਨ ਵਿਵਸਥਾ ਬਣਾਉਣ ਵਾਲੇ ਪਲਾਨ ਤੇ ਰੱਖਿਆ ਮੰਤਰੀ ਨੇ ਪਾਣੀ ਫੇਰਦਿਆਂ ਕਿਹਾ ਹੈ ਕਿ ਉਕਤ ਗੱਲਾਂ ਮਹਿਜ਼ ਇੱਕ ਛਲਾਵਾ ਮਾਤਰ ਹਨ ਅਤੇ ਰਾਜਨੀਤਿਕ ਚਾਲਾਂ ਤੋਂ ਬਿਨ੍ਹਾਂ ਕੁੱਝ ਵੀ ਨਹੀਂ।
ਫੈਡਰਲ ਉਘੇ ਮੰਤਰੀ ਪੀਟਰ ਡਟਨ ਦੇ ਉਕਤ ਬਿਆਨ ਤੋਂ ਇੱਕ ਗੱਲ ਤਾਂ ਸਾਫ ਹੋ ਹੀ ਗਈ ਹੈ ਕਿ ਜੇਕਰ ਰਾਜ ਅਜਿਹਾ ਕੋਈ ਕਦਮ ਚੁੱਕਦੇ ਹਨ ਜਿਨ੍ਹਾਂ ਰਾਹੀਂ ਕਿ ਕਰੋਨਾ ਕਾਰਨ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰਨਟੀਨ ਕਰਨ ਵਾਸਤੇ ਹੋਟਲਾਂ ਦੀ ਬਜਾਏ ਅਲੱਗ ਸਥਾਨ ਸਥਾਪਿਤ ਕੀਤੇ ਜਾਣ ਦਾ ਪ੍ਰਸਤਾਵ ਹੈ, ਲਈ ਕਾਮਨਵੈਲਥ ਸਿਰੇ ਤੋਂ ਇਨਕਾਰ ਕਰਦੀ ਹੈ ਅਤੇ ਭਵਿੱਖ ਵਿੱਚ ਕਿਸੇ ਵੀ ਅਜਿਹੇ ਪ੍ਰਾਜੈਕਟ ਬਾਰੇ ਕੋਈ ਸੋਚ ਵਿਚਾਰ ਨਹੀਂ ਰੱਖਦੀ।
ਵਿਕਟੋਰੀਆ ਸਰਕਾਰ ਦਾ ਦਾਅਵਾ ਸੀ ਕਿ ਫੈਡਰਲ ਸਰਕਾਰ ਉਕਤ ਪ੍ਰਾਜੈਕਟ ਨੂੰ ਪ੍ਰਵਾਨਗੀ ਦੇਵੇ ਅਤੇ ਇਸ ਵਾਸਤੇ ਉਨ੍ਹਾਂ ਨੇ ਫੈਡਰਲ ਸਰਕਾਰ ਕੋਲੋਂ 200 ਮਿਲੀਅਨ ਡਾਲਰਾਂ ਦੇ ਫੰਡ ਦੀ ਪ੍ਰਵਾਨਗੀ ਵੀ ਮੰਗੀ ਸੀ ਅਤੇ ਇਹ ਵੀ ਕਿਹਾ ਸੀ ਕਿ ਇਸਨੂੰ ਡਿਜ਼ਾਇਨ ਅਤੇ ਪਲਾਨ ਕਰਨ ਲਈ 15 ਮਿਲੀਅਨ ਡਾਲਰ ਰਾਜ ਸਰਕਾਰ ਖਰਚ ਕਰੇਗੀ।
ਵੈਸੇ ਅੱਜ ਦੀ ਹੋਣ ਵਾਲੀ ਮੀਟਿੰਗ ਜਿਸ ਵਿੱਚ ਕਿ ਕਰੋਨਾ ਦੇ ਅਪਡੇਟ ਵਾਸਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਰਾਜਾਂ ਦੇ ਪ੍ਰੀਮੀਅਰਾਂ ਨਾਲ ਮੀਟਿੰਗ ਕਰਨੀ ਹੈ, ਵਿੱਚ ਇਹੀ ਮੁੱਦਾ ਗਰਮਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ੍ਰੀ ਡਟਨ ਨੇ ਕਿਹਾ ਕਿ ਪੂਰਨ ਅਹਿਤਿਆਦ ਰੱਖਣ ਦੇ ਨਾਲ ਨਾਲ, ਆਸਟ੍ਰੇਲੀਆਈ ਸਰਕਾਰ ਹੁਣ ਤੱਕ 500,000 ਲੋਕਾਂ ਨੂੰ ਦੇਸ਼ ਅੰਦਰ ਲਿਆ ਚੁਕੀ ਹੈ ਜੋ ਕਿ ਕਰੋਨਾ ਕਾਰਨ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਸਨ ਅਤੇ ਇਸ ਵਾਸਤੇ ਹੋਟਲ ਵਾਲੀ ਵਿਵਸਥਾ ਹੀ ਕਾਰਗਰ ਹੈ ਕਿਉਂਕਿ ਇੱਕ ਚੱਕਰ ਚੱਲ ਚੁਕਿਆ ਹੈ ਕਿ ਲੋਕ ਬਾਹਰ ਤੋਂ ਆਉਂਦੇ ਹਨ, ਹੋਟਲਾਂ ਵਿੱਚ ਕੁਆਰਨਟੀਨ ਹੁੰਦੇ ਹਨ ਅਤੇ ਸਮਾਂ ਭੁਗਤਾ ਕੇ ਆਪਣੇ ਘਰਾਂ ਨੂੰ ਵਾਪਿਸ ਚਲੇ ਜਾਂਦੇ ਹਨ ਅਤੇ ਉਹ ਵੀ ਪੂਰੀ ਸਿਹਤਯਾਬੀ ਨਾਲ।
ਦੂਸਰੇ ਪਾਸੇ, ਵਿਰੋਧੀ ਧਿਰ ਵਿਚਲੇ ਲੇਬਰ ਨੇਤਾ ਰਿਚਰਡ ਮਾਰਲਸ ਦਾ ਮੰਨਣਾ ਅਤੇ ਕਹਿਣਾ ਹੈ ਕਿ ਇਹ ਰਾਜ ਸਰਕਾਰਾਂ ਉਪਰ ਵਾਧੂ ਦਾ ਬੋਝ (ਆਰਥਿਕ, ਪ੍ਰਸ਼ਾਸਨਿਕ ਅਤੇ ਮਾਨਸਿਕ) ਪਾਇਆ ਗਿਆ ਹੈ ਕਿਉਂਕਿ ਇਹ ਕੰਮ ਤਾਂ ਅਸਲ ਵਿੱਚ ਫੈਡਰਲ ਸਰਕਾਰ ਦਾ ਹੈ ਅਤੇ ਇਸਨੂੰ ਫੈਡਰਲ ਸਰਕਾਰ ਵੱਲੋਂ ਕਾਮਨਵੈਲਥ ਪ੍ਰੋਗਰਾਮਾਂ ਤਹਿਤ ਹੀ ਨਿਪਟਾਉਣਾ ਚਾਹੀਦਾ ਹੈ।

Welcome to Punjabi Akhbar

Install Punjabi Akhbar
×