ਪੀਟਰ ਡਟਨ, ਲਿਬਰਲ ਪਾਰਟੀ ਦੇ ਨੇਤਾ ਵੱਜੋਂ ਉਭਰੇ

ਲਿਬਰਲ ਪਾਰਟੀ ਦੇ ਐਮ.ਪੀ. -ਐਲਨ ਟਜ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ, ਕਿਉਂਕਿ ਸਾਬਕਾ ਖ਼ਜ਼ਾਨਾ ਮੰਤਰੀ ਜੋਸ਼ ਫਰਿਡਨਬਰਗ ਆਪਦੀ ਕੂਯੌਂਗ ਵਾਲੀ ਸੀਟ ਨਹੀਂ ਬਚਾ ਸਕੇ ਹਨ ਇਸ ਲਈ ਸਾਬਕਾ ਰੱਖਿਆ ਮੰਤਰੀ, ਪੀਟਰ ਡਟਨ, ਲਿਬਰਲ ਪਾਰਟੀ ਦੇ ਨੇਤਾ ਵੱਜੋਂ ਉਭਰੇ ਹਨ।
ਪਾਰਟੀ ਵਿੱਚ ਸਾਬਕਾ ਘਰੇਲੂ ਮਾਮਲਿਆਂ ਦੇ ਮੰਤਰੀ -ਕੈਰਨ ਐਂਡ੍ਰਿਊਜ਼, ਸਾਬਕਾ ਵਾਤਾਵਰਣ ਵਾਲੇ ਮਾਮਲਿਆਂ ਸਬੰਧੀ ਵਿਭਾਗਾਂ ਦੇ ਮੰਤਰੀ ਸੁਸਾਨ ਲੇਅ, ਸਾਬਕਾ ਅਟਾਰਨੀ ਜਨਰਲ ਮਿਸ਼ੇਲੀਆ ਕੈਸ਼ ਅਤੇ ਸੈਨੇਟਰ ਜੇਨ ਹਿਊਮ ਆਦਿ ਵੀ ਆਪਣੇ ਆਪਣੇ ਅਹੁਦਿਆਂ ਦੇ ਇੰਤਜ਼ਾਰ ਵਿੱਚ ਕਤਾਰ ਬੱਧ ਹਨ।