ਜੇਕਰ ਅਫ਼ਗਾਨਿਸਤਾਨ ਅੰਦਰ ਕੁੱਝ ਕੁ ਫੌਜੀਆਂ ਨੇ ਗਲਤ ਕੰਮ ਕੀਤਾ ਤਾਂ ਇਸ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ -ਪੀਟਰ ਡਟਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰੱਖਿਆ ਮੰਤਰੀ ਪੀਟਰ ਡਟਨ ਨੇ ਰੱਖਿਆ ਫੋਰਸਾਂ ਦੇ ਮੁਖੀ ਐਂਗਸ ਕੈਂਪਬੈਲ ਦੇ ਫੈਸਲੇ -ਕਿ ਯੂਨਿਟ ਸਾਈਟੈਸ਼ਨ ਨਹੀ ਕੀਤੀ ਜਾਵੇਗੀ, ਉਪਰ ਰੋਕ ਲਗਾਉਂਦਿਆਂ ਕਿਹਾ ਕਿ ਕੁੱਝ ਕੁ ਗਲਤ ਕੰਮ ਕਰਨ ਵਾਲਿਆਂ ਦੀ ਸਜ਼ਾ ਸਮੁੱਚੇ ਫੌਜੀ ਦਸਤੇ ਨੂੰ ਨਹੀਂ ਦਿੱਤੀ ਜਾ ਸਕਦੀ। ਹਾਲੇ ਤੱਕ 3000 ਤੋਂ ਵੀ ਵੱਧ ਅਜਿਹੇ ਸਿਪਾਹੀਆਂ ਨੂੰ ਜਿਨ੍ਹਾਂ ਨੇ ਕਿ ਅਫ਼ਗਾਨਿਸਤਾਨ ਵਿੱਚ ਆਸਟ੍ਰੇਲੀਆ ਦੀ ਨੁਮਾਂਇਦਗੀ ਕੀਤੀ ਸੀ, ਨੂੰ ਹਾਲੇ ਤੱਕ ਕੋਈ ਵੀ ਇਨਾਮ ਆਦਿ ਨਹੀਂ ਦਿੱਤੇ ਗਏ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਸੱਚ ਇਹ ਵੀ ਹੈ ਕਿ ਕੁੱਝ ਕੁ ਲੋਕਾਂ ਨੇ ਉਥੇ ਬਦਨਿਯਮੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਸਜ਼ਾਂ ਮਿਲਣੀ ਵਾਜਿਬ ਹੈ ਪਰੰਤੂ ਇਸ ਸਭ ਵਿੱਚ ਸਾਰਿਆਂ ਦਾ ਤਾਂ ਕੋਈ ਕਸੂਰ ਨਹੀਂ ਅਤੇ ਬਾਕੀਆਂ ਨੂੰ ਤਾਂ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਮਿਲਣਾ ਹੀ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਐਨਜ਼ੈਕ ਡੇਅ ਉਪਰ ਅਜਿਹਾ ਕਰਨ ਤੋਂ ਰੋਕ ਲਿਆ ਗਿਆ ਸੀ ਅਤੇ ਪੀਟਰ ਡਟਨ ਚਾਹੁੰਦੇ ਹਨ ਕਿ ਇਸ ਸਾਲ 25 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਉਕਤ ਦਿਹਾੜੇ ਉਪਰ ਅਫ਼ਗਾਨਿਸਤਾਨ ਵਿੱਚ ਸੇਵਾਵਾਂ ਨਿਭਾਉਣ ਵਾਲੇ ਫੌਜੀਆਂ ਦਾ ਬਣਦਾ ਮਾਣ ਸਨਮਾਨ ਉਨ੍ਹਾਂ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਦਿੱਤਾ ਜਾਵੇ। ਅਤੇ ਜੇਕਰ ਫੁੱਟ ਬਾਲ ਵਰਗੀ ਖੇਡ ਨੂੰ ਦੇਖਣ ਵਾਸਤੇ ਤੀਹ ਹਜ਼ਾਰ ਤੋਂ ਵੀ ਉਪਰ ਲੋਕਾਂ ਦੀ ਤਾਦਾਦ ਇਕੱਠੀ ਹੋ ਸਕਦੀ ਹੈ ਤਾਂ ਫੇਰ ਐਨਜ਼ੈਕ ਡੇਅ ਵਾਸਤੇ ਆਯੋਜਨ ਕਿਉਂ ਨਹੀਂ ਹੋ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਕਰੋਨਾ ਦੀ ਮਾਰ ਨੂੰ ਦੇਖਦਿਆਂ, ਜਨਤਕ ਸਿਹਤ ਵਾਸਤੇ ਇਹ ਸਭ ਜ਼ਰੂਰੀ ਵੀ ਹੈ ਪਰੰਤੂ ਜਿੰਨੇ ਕੁ ਵਿਅਕਤੀ ਜਾਂ ਦਰਸ਼ਕ, ਕਰੋਨਾ ਦੀਆਂ ਬੰਦਿਸ਼ਾਂ ਅਤੇ ਨਿਯਮਾਂ ਦਾ ਪਾਲਣ ਕਰਦਿਆਂ, ਉਥੇ ਇਕੱਠੇ ਕੀਤੇ ਜਾ ਸਕਦੇ ਹਨ ਉਨੇ ਕੁ ਤਾਂ ਆਉਣੇ ਜਾਇਜ਼ ਹਨ।

Install Punjabi Akhbar App

Install
×