ਹਾਲ ਵਿੱਚ ਹੀ ਹੋਈਆਂ ਚੋਣਾਂ ਤੋਂ ਬਾਅਦ ਸੱਤਾ ਪਰਿਵਰਤਨ ਹੋਇਆ ਅਤੇ ਐਂਥਨੀ ਐਲਬਨੀਜ਼ ਨੇ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਵੱਜੋਂ ਆਸਨ ਗ੍ਰਹਿਣ ਕਰ ਲਿਆ ਹੈ।
ਇਸਤੋਂ ਪਹਿਲਾਂ ਮੋਰੀਸਨ ਸਰਕਾਰ ਹੁਣ ਵਿਰੋਧੀ ਧਿਰ ਵਿੱਚ ਹੈ ਅਤੇ ਪਾਰਟੀ ਵਿਚਲੇ ਨੇਤਾਵਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਵੱਜੋਂ ਹੁਣ ਪੀਟਰ ਡਟਨ, ਨੇਤਾ ਦੇ ਰੂਪ ਵਿੱਚ ਚੁਣੇ ਗਏ ਹਨ ਅਤੇ ਸੁਸਾਨ ਲੇਅ ਨੂੰ ਉਨ੍ਹਾਂ ਦਾ ਵਧੀਕ ਥਾਪਿਆ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਦੋਹਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਦੋਹਾਂ ਦੀ ਅਗੁਵਾਈ ਹੇਠ ਹੁਣ ਪਾਰਟੀ ਨਵੀਆਂ ਲੀਹਾਂ ਉਲੀਕੇ ਗੀ ਅਤੇ ਮੁੜ ਤੋਂ ਬੁਲੰਦੀਆਂ ਵੱਲ ਦਾ ਸਫ਼ਰ ਸ਼ੁਰੂ ਕਰੇਗੀ।