ਐਥਲੀਟ -ਪੀਟਰ ਬੋਲ ਉਪਰ ਲੱਗੇ ਨਸ਼ਿਆਂ ਦੇ ਦੋਸ਼ ਖ਼ਤਮ

ਬੀਤੇ ਸਾਲ ਅਕਤੂਬਰ ਦੇ ਮਹੀਨੇ ਦੌਰਾਨ, ਆਸਟ੍ਰੇਲੀਆ ਓਲੰਪਿਕ ਸਟਾਰ ਪੀਟਰ ਬੋਲ ਉਪਰ ਜੋ ਨਸ਼ੇ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਅਤੇ ਮਾਮਲੇ ਦੀ ਤਫ਼ਤੀਸ਼ ਤੋਂ ਬਾਅਦ ਉਕਤ ਸਾਰੇ ਇਲਜ਼ਾਮ ਖ਼ਤਮ ਕਰ ਦਿੱਤੇ ਗਏ ਹਨ ਅਤੇ 28 ਸਾਲਾਂ ਦੇ ਖਿਡਾਰੀ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੋਲ ਨੇ ਕੋਮਨਵੈਲਥ ਖੇਡਾਂ ਦੌਰਾਨ 800 ਮੀਟਰ ਦੀ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਅਥਲੈਟਿਕਸ ਆਸਟ੍ਰੇਲੀਆ ਵੱਲੋਂ ਉਕਤ ਖਿਡਾਰੀ ਉਪਰ ਨਸ਼ਿਆਂ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਸੀ ਅਤੇ ਇਸ ਦੌਰਾਨ ਉਸਨੂੰ ਸਸਪੈਂਡ ਵੀ ਰੱਖਿਆ ਗਿਆ ਸੀ।
ਬੋਲ ਨੇ ਇਸ ਬਾਬਤ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਤਾ ਪਹਿਲਾਂ ਹੀ ਕਹਿ ਰਿਹਾ ਸੀ ਕਿ ਉਹ ਬੇਕਸੂਰ ਹੈ ਅਤੇ ਉਸ ਉਪਰ ਲਗਾਏ ਗਏ ਸਭ ਇਲਜ਼ਾਮ ਬੇਬੁਨਿਆਦ ਹਨ। ਉਸਨੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਤਫ਼ਤੀਸ਼ ਦੌਰਾਨ ਉਸਦੇ ਬੇਕਸੂਰ ਹੋਣ ਦੀ ਪੁਸ਼ਟੀ ਹੋ ਚੁਕੀ ਹੈ ਅਤੇ ਇਸ ਵਾਸਤੇ ਉਹ ਸਭ ਦਾ ਧੰਨਵਾਦ ਕਰਦਾ ਹੈ।