ਪੀਟਰ ਬੋਲ ਨੇ 800 ਮੀਟਰ ਦੌੜ ਵਿੱਚ ਤੋੜਿਆ ਰਿਕਾਰਡ -1968 ਤੋਂ ਬਾਅਦ ਫਾਈਨਲ ਵਿੱਚ ਪਹੁੰਚਣ ਵਾਲਾ ਬਣਿਆ ਪਹਿਲਾ ਆਸਟ੍ਰੇਲੀਆਈ ਦੌੜਾਕ

ਟੌਕੀਉ ਓਲੰਪਿਕ ਵਿੱਚ ਆਸਟ੍ਰੇਲੀਆ ਦੇ ਦੌੜਾਕ ਪੀਟਰ ਬੋਲ, ਜੋ ਕਿ ਸੁਡਾਨ ਦਾ ਜੰਮਪਲ ਹੈ, ਨੇ 800 ਮੀਟਰ ਦੀ ਦੌੜ ਨੂੰ 44.11 ਸਕਿੰਟ ਵਿੱਚ ਪੂਰਾ ਕਰਕੇ ਜਿੱਥੇ ਇੱਕ ਨਵਾਂ ਇਤਿਹਾਸ ਸਿਰਜਿਆ ਉਥੇ ਹੀ ਉਹ 1968 ਤੋਂ ਬਾਅਦ ਓਲੰਪਿਕ ਖੇਡਾਂ ਵਿੱਚ ਉਕਤ ਦੌੜ ਦੀ ਸਪਰਦਾ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਆਸਟ੍ਰੇਲੀਆਈ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1968 ਵਿੱਚ ਰਾਲਫ ਡਬਲ ਨੇ ਮੈਕਸਿਕੋ ਸ਼ਹਿਰ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ।
ਸੈਮੀ ਫਾਈਨਲ ਜਿੱਤਣ ਤੋਂ ਬਾਅਦ ਪੀਟਰ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ ਅਤੇ ਹੁਣ ਉਸਦੀ ਨਜ਼ਰ ਸਿਰਫ ਅਤੇ ਸਿਰਫ ਸੋਨੇ ਦਾ ਤਮਗਾ ਜਿੱਤਣ ਉਪਰ ਹੀ ਹੈ।

Install Punjabi Akhbar App

Install
×