ਨਾਈਜੀਰੀਆ ਵਿੱਚ ਪਰਥ ਅਧਾਰਤ ਖਨਨ ਕੰਪਨੀ ਦੇ ਅਗਵਾ ਕਾਮੇ ਰਿਹਾਅ

image-27-06-16-09-10

ਨਾਈਜੀਰੀਆ ਦੇ ਸ਼ਹਿਰ ਕਾਲਾਬਰ ਨੇੜੇ ਪਰਥ ਅਧਾਰਿਤ ਮੈਕਮਹਨ ਖਨਨ ਕੰਪਨੀ ਲਈ ਕੰਮ ਕਰਦੇ ਸੱਤ ਕਾਮਿਆਂ ਨੂੰ ਕੁਝ ਬੰਦੂਕਧਾਰੀਆਂ ਵੱਲੋਂ ਮਾਰੂ ਹਮਲੇ ਵਿੱਚ ਪਿਛਲੇ ਹਫ਼ਤੇ ਅਗਵਾ ਕਰ ਲਿਆ ਸੀ। ਇਸ ਹਮਲੇ ਦੌਰਾਨ ਗੱਡੀ ਦਾ ਡਰਾਈਵਰ ਮੌਕੇ ਤੇ ਮਾਰਿਆ ਗਿਆ ਸੀ ਅਤੇ ਪਰਥ ਵਾਸੀ ਟਿਮ ਟਰੂਟ ਹਮਲੇ ਵੇਲੇ ਗੱਡੀ ਹੇਠ ਲੁਕ ਕੇ ਬਚ ਗਿਆ ਸੀ।
ਦੇਰ ਰਾਤ ਐਤਵਾਰ ਨੂੰ ਆਸਟੇ੍ਲੀਆ ਤੇ ਨਿਊਜੀਲੈਂਡ ਸਰਕਾਰਾਂ ਦੇ ਕੂਟਨਿਤਿਕ ਯਤਨਾਂ ਅਤੇ ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਤੇ ਕੰਪਨੀ ਸੰਕਟ ਪਰਬੰਧਨ ਟੀਮ ਦੇ ਆਪਸੀ ਸਹਿਯੋਗ ਸਦਕਾ ਅਗਵਾਕਾਰਾਂ ਨਾਲ ਗੱਲ-ਬਾਤ ਰਾਹੀਂ ਸਾਰੇ ਹੀ ਕਾਮਿਆ ਨੂੰ ਸਹੀ ਸਲਾਮਤ ਛੁਡਾ ਲਿਆ ਗਿਆ ਹੈ। ਇਸ ਦੀ ਪੁਸ਼ਟੀ ਆਸਟੇ੍ਲੀਆ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਮੀਡੀਆ ਨੂੰ ਦਿੱਤੇ ਅਪਣੇ ਬਿਆਨ ਵਿੱਚ ਕੀਤੀ। ਮੈਕਮਹਨ ਕੰਪਨੀ ਦੇ ਮੁੱਖ ਕਾਰਜਕਾਰੀ ਐਸਵਾਈ ਵਾਨ ਨੇ ਦੱਸਿਆ ਕਿ ਇਹਨਾਂ ਰਿਹਾਅ ਹੋਏ ਕਾਮਿਆ ਵਿੱਚ ਤਿੰਨ ਆਸਟੇ੍ਲੀਅਨ, ਇਕ ਨਿਊਜੀਲੈਂਡ, ਇਕ ਅਫਰੀਕਨ ਅਤੇ ਦੋ ਨਾਈਜੀਰੀਆ ਨਾਲ ਸੰਬੰਧਤ ਹਨ।

Install Punjabi Akhbar App

Install
×