ਪੰਜਾਬੀ ਸੱਥ ਪਰਥ ਵੱਲੋਂ ਕਰਵਾਇਆ ਗਿਆ ਬੱਚਿਆਂ ਲਈ  ਸਲਾਨਾ ਸਮਾਗਮ “ਪੰਜਾਬੀ ਇਮਤਿਹਾਨ 2022” 

ਪੰਜਾਬੀ ਸੱਥ ਪਰਥ ਵੱਲੋਂ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ  ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।  ਇਸੇਲੜੀ ਤਹਿਤ ਪੰਜਾਬੀ ਸੱਥ ਵੱਲੋਂ ਪ੍ਰੋਗਰਾਮ “ਪੰਜਾਬੀ ਇਮਤਿਹਾਨ 2022” ਕਰਵਾਇਆ ਗਿਆ। 

ਪੰਜਾਬੀ ਇਮਤਿਹਾਨ ਦੌਰਾਨ ਬੱਚੇ ਪੰਜਾਬੀ ਬੋਲੀ ਲਿਖਣ, ਪੜ੍ਹਨ ਅਤੇ ਬੋਲਣ ਦੀ ਮੁਹਾਰਤ ਦਿਖਾਉਂਦੇ ਹਨ। ਇਮਤਿਹਾਨ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆਸੀ ਜਿਵੇਂ ਕਿ : ਅੱਖਰ ਬੋਧ, ਸ਼ਬਦ ਬੋਧ, ਵਾਕ ਬੋਧ, ਜਮਾਤ ਪਹਿਲੀ ਅਤੇ ਜਮਾਤ ਦੂਜੀ। ਇਮਤਿਹਾਨ ਵਿੱਚ ਹਿੱਸਾ ਲੈਣ ਵਾਲ਼ੇ ਬੱਚਿਆਂ ਨੂੰ ਮੈਡਲ ਦਿੱਤੇ ਗਏ ਅਤੇਪਹਿਲੇ , ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲ਼ੇ ਬੱਚਿਆਂ ਨੂੰ ਟ੍ਰਾਫੀਆਂ ਦਿੱਤੀਆਂ ਗਈਆਂ। 

ਬੱਚਿਆਂ ਨੇ ਸਟੇਜ ਤੇ ਸ਼ਬਦ ਗਾਇਨ, ਬਾਲ ਗੀਤ , ਕਵਿਤਾ, ਲੋਕ ਗੀਤ, ਬੋਲੀਆਂ, ਕਵਿਸ਼ਰੀ , ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ  ਕੀਤੀਆਂ। ਬੱਚਿਆਦੀ ਹੌਸਲਾ ਅਫ਼ਜ਼ਾਈ ਲਈ ਸਾਰਿਆਂ ਨੂੰ ਦਿਲਕਸ਼ ਇਨਾਮ ਦਿੱਤੇ ਗਏ। 

ਪੰਜਾਬੀ ਸੱਥ ਪਰਥ ਦੇ ਸੰਚਾਲਕ ਹਰਲਾਲ ਸਿੰਘ ਨੇ ਦੱਸਿਆ ਕਿ ਸੱਥ ਵੱਲੋਂ ਬੱਚਿਆਂ ਨੂੰ ਲੋਕ ਗੀਤ, ਬੋਲੀਆਂ, ਕਵਿਸ਼ਰੀ ਆਦਿ ਲੋਕ-ਕਲਾਵਾਂ ਨਾਲ ਜੋੜਨ ਲਈ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਬੱਚਿਆਂ ਨੂੰਪੰਜਾਬੀ ਸਿਖਾਉਣ ਲਈ online ਪੰਜਾਬੀ ਦੀਆਂ ਕਲਾਸਾਂ ਵੀ ਲਗਾਤਾਰ ਚੱਲ ਰਹੀਆਂ ਹਨ। ਸੱਥ ਵੱਲੋਂ ਪੰਜਾਬੀ ਪਾਠਕਾਂ ਲਈ ਪੁਸਤਕ ਪ੍ਰਦਰਸ਼ਨੀਆਂ ਵੀਲਗਾਈਆਂ ਜਾਂਦੀਆਂ ਹਨ ਜਿਸ ਵਿੱਚ ਪੰਜਾਬੀ ਸਾਹਿਤਕ, ਧਾਰਮਿਕ ਪੁਸਤਕਾਂ ਅਤੇ ਬੱਚਿਆਂ ਲਈ ਪੰਜਾਬੀ ਦੇ ਕੈਦੇ ਵੀ ਮੁਹੱਈਆਂ ਕਰਵਾਏ ਜਾਂਦੇ ਹਨ।  ਪੰਜਾਬੀਸੱਥ ਪਰਥ, ਆਸਟ੍ਰੇਲੀਆ ਵਿੱਚ ਪੰਜਾਬੀ ਬੋਲੀ, ਸੱਭਿਆਚਾਰ, ਵਿਰਾਸਤ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਲਈ ਹਮੇਸ਼ਾਂ  ਯਤਨਸ਼ੀਲ ਹੈ।