ਅੱਜ ਪਰਥ ਵਿਖੇ ਆਸਟੇ੍ਲੀਆ ਦੀ ਸਭ ਵੱਡੀ ਬੀਮਾ ਕੰਪਨੀ ਵੱਲੋਂ ਹੋਰ ਕੰਪਨੀਆਂ ਦੇ ਸਹਿਯੋਗ ਨਾਲ ” ਐਚਵੀਐਫ ਰਨ ਫਾਰ ਰੀਜਨ ” ਮੈਰਾਥਨ ਦੌੜ ਦਾ ਆਯੋਜਿਤ ਕੀਤਾ ਗਿਆ, ਇਸ ਦੌੜ ਦਾ ਮੁੱਖ ਮੰਤਵ ਸਿਹਤ ਸੰਸਥਾਵਾਂ ਲਈ ਫੰਡ ਇਕੱਠਾ ਕਰਨਾ ਸੀ, ਜ਼ਿਹਨਾਂ ਵਿੱਚ ਕੈਂਸਰ ਕੌਂਸਲ ਕੌਂਸਲ ਡਬਲਿਯੂਏ , ਲਾਈਫ਼ ਲਾਈਨ , ਹਾਰਟ ਫਾਊਡੇਸਨ , ਡਾਇਆਬਟੀਜ ਟੇਲੈਥੋਨ ਆਦਿ ਸਾਮਿਲ ਹਨ। ਇਸ ਦੌਰਾਨ 1,154,660 ਡਾਲਰ ਦੇ ਕਰੀਬ ਫੰਡ ਇਕੱਠਾ ਹੋਇਆ । ਇਸ ਮੈਰਾਥਨ ਵਿੱਚ 33000 ਦੇ ਕਰੀਬ ਲੋਕਾਂ ਵੱਲੋਂ ਹਿੱਸਾ ਲਿਆ ਗਿਆ। ਇਸ ਦੌੜ ਨੂੰ ਤਿੰਨ ਹਿਸਿਆਂ 21, 12, ਅਤੇ 4 ਕਿੱਲੋਮੀਟਰ ਵਿੱਚ ਵੰਡਿਆ ਗਿਆ ਸੀ। ਸਿੱਖਾਂ ਵੱਲੋਂ ਦੌੜ ਦੇ ਤਿੰਨੋਂ ਮੁਕਾਬਲਿਆਂ ਵਿੱਚ ਹਿੱਸਾ ਲੈਕੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ। ਇਹ ਦੌੜ ਹੇ ਸਟ੍ਰੀਟ ਤੋਂ ਸ਼ੁਰੂ ਹੋਕੇ ਪਰਥ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚੋਂ ਲੰਘਦੀ ਹੋਈ ਗਲੱਸਟਰ ਪਾਰਕ ਵਿਖੇ ਸਮਾਪਤ ਹੋਈ ਅਤੇ ਇੱਥੇ ਹੀ ਜੇਤੂਆ ਨੂੰ ਇਨਾਮ ਵੰਡੇ ਤੇ ਸਾਰੇ ਹੀ ਹਿੱਸਾ ਲੈਣ ਵਾਲ਼ਿਆਂ ਨੂੰ ਸਨਮਾਨਿਤ ਕੀਤਾ। ਸਿੱਖ ਭਾਈਚਾਰੇ ਵਿੱਚ ” ਵੈਸਟ ਕੌਂਸਟ ਸਿੱਖਜ ” ਵੱਲੋਂ ਪ੍ਰਭਜੋਤ ਸਿੰਘ ਭੌਰ, ਜਰਨੈਲ ਸਿੰਘ ਭੌਰ, ਗਗਨਦੀਪ ਸਿੰਘ ਧਾਲੀਵਾਲ, ਜਗਤਾਰ ਸਿੰਘ, ਬਲਦੇਵ ਸਿੰਘ, ਨਵੀਨ ਕੌਰ, ਨਵਕਮਲ ਸਿੰਘ, ਜੈਦੀਪ ਸਿੰਘ, ਨਿਰਮਲ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜੁਗਤ ਕੌਰ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨ ਸੇਖੋਂ, ਕਮਲਦੀਪ ਸਿੰਘ ਆਦਿ ਨੇ ਹਿੱਸਾ ਲਿਆ।